ਕੰਟਰੋਲ ਰੂਮ ਤੋਂ ਮਿਲੀ ਮਦਦ ਨੇ ਗਰਭਪਤੀ ਔਰਤ ਨੂੰ ਹਸਪਤਾਲ ਪੁਹੰਚਾਇਆ

ਜ਼ਿਲ੍ਹਾ ਕੰਟਰੋਲ ਰੂਮ ਵਿਚ ਸ.ਅੰਕੁਰਜੀਤ ਸਿੰਘ (ਆਈ ਏ ਐਸ) ਸਹਾਇਕ ਕਮਿਸ਼ਨਰ ਅਤੇ ਹੋਰ ਕਰਮਚਾਰੀ ਜ਼ਿਲ੍ਹੇ ਦੇ ਲੋਕਾਂ ਦੀਆਂ ਮੁਸ਼ਕਲਾਂ/ਮਸਲੇ ਸੁਣਦੇ ਹੋਏ।

ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਕੋਵਿਡ 19 ਦੇ ਸੰਕਟ ਨਾਲ ਨਿਜੱਠਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਆਮ ਲੋਕਾਂ ਦੇ ਮਸਲੇ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀ ਸੋਚ ਸਦਕਾ ਜ਼ਿਲੇ ਵਿਚ 24 ਘੰਟੇ ਕੰਮ ਰਿਹਾ ਕੰਟਰੋਲ ਰੂਮ ਨਾ ਕੇਵਲ ਭੁੱਖਿਆ ਨੂੰ ਰੋਟੀ ਅਤੇ ਲੋੜਵੰਦਾਂ ਨੂੰ ਕਰਫਿਊ ਪਾਸ ਹੀ ਜਾਰੀ ਕਰਵਾਉਣ ਵਿਚ ਮਦਦ ਕਰ ਰਿਹਾ ਹੈ, ਬਲਕਿ ਡਾਕਟਰੀ ਸਹਾਇਤਾ ਦੇ ਨਾਲ-ਨਾਲ ਹਰੇਕ ਨਿੱਜੀ ਲੋੜ ਪੂਰੀ ਕਰਨ ਦੀ ਆਸ ਵਿਚ ਫੋਨ ਕਰਨ ਵਾਲੇ ਨੂੰ ਵੀ ਸਹਾਇਤਾ ਦਿੱਤੀ ਜਾ ਰਹੀ ਹੈ। ਅੱਜ ਇਸ ਕੰਟਰੋਲ ਰੂਮ ਉਤੇ ਇਕ ਫੋਨ ਨਾਲ ਇਕ ਗਰਭਵਤੀ ਔਰਤ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਨੇ ਪੁੱਤਰ ਨੂੰ ਜਨਮ ਦਿੱਤਾ।

ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਕੰਟਰੋਲ ਰੂਮ ਤੇ ਅੱਜ ਸੇਵਰੇ ਕਿਸੇ ਵਿਅਕਤੀ ਨੇ ਫੋਨ ਕਰਕੇ ਇਕ ਗਰਭਵਤੀ ਔਰਤ ਦੀ ਮੁਸ਼ਿਕਲ ਬਾਰੇ ਦੱਸਿਆ ਅਤੇ ਡਾਕਟਰੀ ਸਹਾਇਤਾ ਦੀ ਮੰਗ ਕੀਤੀ। ਉਕਤ ਔਰਤ ਜਣੇਪੇ ਦੇ ਨਾਲ-ਨਾਲ ਲੰਮੀ ਬਿਮਾਰੀ ਨਾਲ ਵੀ ਘਿਰੀ ਹੋਈ ਸੀ, ਜਿਸ ਕਾਰਨ ਉਸ ਨੂੰ ਡਾਕਟਰੀ ਸਹੂਲਤ ਮਿਲਣ ਵਿਚ ਵੀ ਮੁਸ਼ਿਕਲ ਆ ਰਹੀ ਸੀ। ਫੋਨ ਸੁਣਨ ਵਾਲੇ ਕਰਮਚਾਰੀ ਨੇ ਇਸ ਬਾਰੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਨੂੰ ਦੱਸਿਆ, ਜਿੰਨਾ ਨੇ ਤਰੁੰਤ ਇਹ ਮਸਲਾ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਦੇ ਧਿਆਨ ਵਿਚ ਲਿਆਂਦਾ। ਡਾ. ਹਿਮਾਸ਼ੂੰ ਨੇ ਬਿਨਾਂ ਕੋਈ ਸਮਾਂ ਗਵਾਏ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਦੀ ਇਕਾਈ ਦੇ ਪ੍ਰਧਾਨ ਡਾ. ਆਰ. ਐਸ. ਸੇਠੀ ਨਾਲ ਗੱਲਬਾਤ ਕੀਤੀ, ਜਿੰਨਾ ਨੇ ਤਰੁੰਤ ਨਿੱਜੀ ਹਸਪਤਾਲ ਨੂੰ ਫੋਨ ਕਰਕੇ ਮਦਦ ਮੰਗੀ ਅਤੇ ਉਸ ਔਰਤ ਨੂੰ ਇਲਾਜ ਲਈ ਉਥੇ ਭੇਜ ਦਿੱਤਾ। ਇੱਥੇ ਇਲਾਜ ਦੌਰਾਨ ਉਕਤ ਔਰਤ ਨੇ ਲੜਕੇ ਨੂੰ ਜਨਮ ਦਿੱਤਾ। ਉਕਤ ਔਰਤ ਨੇ ਸਮੇਂ ਸਿਰ ਮਿਲੀ ਸਹਇਤਾ, ਜਿਸਨੇ ਉਸਦੀ ਅਤੇ ਉਸਦੇ ਬੱਚੇ ਦੀ ਜਾਨ ਬਚਾਈ ਲਈ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਡਾ. ਹਿਮਾਸ਼ੂੰ ਅਗਰਵਾਲ ਨੇ ਫੋਨ ਕਰਕੇ ਮਦਦ ਮੰਗਣ ਵਾਲੇ ਵਿਅਕਤੀ ਅਤੇ ਆਈ. ਐਮ. ਏ. ਦਾ ਧੰਨਵਾਦ ਕਰਦੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੇ ਹਾਂ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੰਟਰੋਲ ਰੂਮ ਉਤੇ ਅਜਿਹੇ ਲੋੜਵੰਦਾਂ ਲਈ ਹੀ ਫੋਨ ਕਰਨ, ਨਾ ਕਿ ਕਿਸੇ ਲਾਲਚ ਵਿਚ ਸਰਕਾਰੀ ਸਹਾਇਤਾ ਦੀ ਤਵੱਕੋਂ ਦੀ ਆਸ ਵਿਚ ਫੋਨ ਕਰਨ। ਇਸ ਨਾਲ ਫੋਨ ਸੁਣਨ ਵਾਲੇ ਤੋਂ ਲੈ ਕੇ ਮੌਕੇ ਉਤੇ ਪਹੁੰਚਣ ਵਾਲੀ ਟੀਮ ਦਾ ਵਕਤ ਫਜ਼ਲੂ ਜਾਂਦਾ ਹੈ ਅਤੇ ਫੋਨ ਸੁਣਨ ਵਾਲੇ ਕਰਮਚਾਰੀਆਂ ਵਿਚ ਕਾਲਰ ਪ੍ਰਤੀ ਸ਼ੰਕੇ ਵੀ ਉਪਜਦੇ ਹਨ।

Share This :

Leave a Reply