ਕੌਂਸਲ ਕਰਮਚਾਰੀਆਂ ਤੇ ਸਫਾਈ ਸੇਵਕਾਂ ਨੂੰ ਵੰਡੇ ਦਸਤਾਨੇ, ਸੈਨੇਟਾਈਜ਼ਰ ਤੇ ਹੋਮਿਓ ਪੈਥਿਕ ਦਵਾਈ

 ਈ.ਓ ਰਣਬੀਰ ਸਿੰਘ, ਅਨਿਲ ਕੁਮਾਰ ਗੈਟੂ ਤੇ ਹੋਰ ਸਫਾਈ ਸੇਵਕਾਂ ਨੂੰ ਸਮਾਨ ਵੰਡਦੇ ਹੋਏੇ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਸਥਾਨਕ ਨਗਰ ਕੌਂਸਲ ਦਫਤਰ ਵਿਚ ਮਿਉਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੂ ਦੀ ਅਗਵਾਈ ਨਗਰ ਕੌਂਸਲ ਖੰਨਾ ਦੀਆਂ ਵੱਖ-ਵੱਖ ਬ੍ਰਾਂਚਾਂ ਦੇ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਨੂੰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਈ. ਓ. ਰਣਬੀਰ ਸਿੰਘ ਵੱਲੋਂ ਹੈਂਡ ਸੈਨੇਟਾਈਜ਼ਰ ਦਸਤਾਨੇ ਅਤੇ ਸਰੀਰਕ ਪ੍ਰਤੀ ਰੋਧਕ ਵਧਾਉਣ ਵਾਲੀ ਹੋਮਿਉਪੈਥਿਕ ਦਵਾਈ ਦੀ ਸ਼ੀਸ਼ੀ ਵੰਡੀ ਗਈ।

ਇਸ ਮੌਕੇ ਈਓ ਰਣਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਕੌਂਸਲ ਦੇ ਸਫਾਈ ਕਰਮਚਾਰੀ ਫਰੰਟ ਲਾਇਨ ‘ਤੇ ਵੱਡੀ ਲੜਾਈ ਲੜ ਰਹੇ ਹਨ। ਉਨਾਂ ਦੀ ਸਿਹਤ ਲਈ ਹਰੇਕ ਸਫਾਈ ਕਰਮਚਾਰੀ ਨੂੰ ਇਸ ਸਮਾਨ ਵੰਡਿਆ ਗਿਆ ਤਾਂ ਜੋ ਇਸ ਸੰਕਟ ਮਈ ਸਮੇਂ ਦੌਰਾਨ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਰਹਿਣ। ਇਸ ਮੌਕੇ ਕੌਂਸਲ ਕਲਰਕ ਦੀ ਪਰਮਜੀਤ ਕੌਰ, ਅਮਰਜੀਤ ਸਿੰਘ, ਟੇਕ ਚੰਦ, ਚੰਚਲ ਕੁਮਾਰ, ਰਾਮ ਪਾਲ, ਜਸਵਿੰਦਰ ਸਿੰਘ ਜੱਸਾ, ਕੁਲਵਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਚੈਰੀ ਸ਼ਰਮਾ, ਹੈਰੀ ਸ਼ਰਮਾ ਆਦਿ ਹਾਜ਼ਰ ਸਨ।

Share This :

Leave a Reply