ਖੰਨਾ (ਪਰਮਜੀਤ ਸਿੰਘ ਧੀਮਾਨ) : ਪੁਲਸ ਜ਼ਿਲਾ ਖੰਨਾ ਦੇ ਦਫ਼ਤਰ ਵਿਖੇ ਕੋਰੋਨਾ ਵਾਇਰਸ (ਕੋਵਿਡ-19) ਦੌਰਾਨ ਫਰੰਟ ਲਾਇਨ ਸੇਵਾਵਾਂ ਦੇ ਰਹੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਆਯੂਰਵੈਦਿਕ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਆਯੂਰਵੈਦਿਕ, ਯੂਨਾਨੀ ਅਫਸਰ ਲੁਧਿਆਣਾ ਡਾ. ਮਨਜੀਤ ਸਿੰਘ ਦੀ ਯੋਗ ਅਗਵਾਈ ਹੇਠਾਂ ਪੁਲਸ ਕਰਮਚਾਰੀਆਂ ਨੂੰ ਆਯੂਸ਼ ਵਿਭਾਗ ਭਾਰਤ ਸਰਕਾਰ ਅਤੇ ਆਯੂਰਵੈਦਿਕ ਵਿਭਾਗ ਪੰਜਾਬ ਵਲੋਂ ਕੋਵਿਡ -19 ਸਬੰਧੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਆਯੂਰਵੈਦਿਕ ਦਵਾਈਆਂ ਦੀਆਂ ਕਿੱਟਾਂ ਜ਼ਿਲਾ ਪੁਲਸ ਮੁਖੀ ਹਰਪ੍ਰੀਤ ਸਿੰਘ ਅਤੇ ਐਸ. ਪੀ. (ਐਚ.) ਤੇਜਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠਾਂ ਵੰਡੀਆਂ ਗਈਆਂ ।
ਇਸ ਮੌਕੇ ਐਸ. ਪੀ. (ਐਚ.) ਤਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਿਹੜੇ ਪੁਲਸ ਮੁਲਾਜ਼ਮ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਫਰੰਟ ਲਾਇਨ ਵਾਰਿਅਰ ਦੇ ਤੌਰ ‘ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅੱਗੇ ਹੋ ਕੇ ਕੰਮ ਕਰ ਰਹੇ ਹਨ, ਆਯੂਰਵੈਦਿਕ ਵਿਭਾਗ ਨੇ ਉਨਾਂ ਦੀ ਇਮਿਉਨਟੀ ਵਧਾਉਣ ਲਈ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਮੌਕੇ ਸਰਕਾਰੀ ਆਯੂਰਵੈਦਿਕ ਸਵਾਸਥ ਕੇਂਦਰ ਖੰਨਾ ਦੇ ਸੀਨੀਅਰ ਆਯੂਰਵੈਦਿਕ ਫਿਜੀਸ਼ੀਅਨ ਡਾ. ਜਸਵੰਤ ਸਿੰਘ ਨੇ ਇਨਾਂ ਦਵਾਈਆਂ ਸਬੰਧੀ ਜਾਣਕਾਰੀ ਦਿੱਤੀ । ਇਸ ਮੌਕੇ ਡਾ. ਸੋਮੇਸ਼ ਬੱਤਾ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਕੋਵਿਡ-19 ਦੀ ਬਿਮਾਰੀ ਦਾ ਟਾਕਰਾ ਕਰਨ ਲਈ ਆਯੂਰਵੈਦਿਕ ਦਵਾਈਆਂ ਕਾਫ਼ੀ ਵਧੀਆ ਕਾਰਗਰ ਸਾਬਤ ਹੋ ਰਹੀਆਂ ਹਨ। ਇਸ ਮੌਕੇ ਆਯੂਰਵੈਦਿਕ ਮੈਡੀਕਲ ਅਫਸਰ ਡਾ. ਰਾਜੀਵ ਕੁਮਾਰ, ਡਾ. ਦੀਨ ਦਿਆਲ ਵਰਮਾ ਅਤੇ ਕਰਨੈਲ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਡੀ. ਐਸ. ਪੀ. ਸੁਰਜੀਤ ਸਿੰਘ ਨੇ ਆਈ. ਡਾਕਟਰਾਂ ਦੀ ਟੀਮ ਦਾ ਇਸ ਕਾਰਜ ਲਈ ਧੰਨਵਾਦ ਕੀਤਾ।






















