
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ਦੌਰਾਨ ਜ਼ਿਲ੍ਹੇ ’ਚ ਮੱਛੀ ਬ੍ਰੀਡਿੰਗ ਦੇ ਸੀਜ਼ਨ ਦੇ ਮੱਦੇਨਜ਼ਰ ਮੱਛੀ ਪੂੰਗ ਅਤੇ ਫ਼ੀਡ ਸਪਲਾਈ ਕਰਨ ਲਈ ਸਵੇਰੇ 8 ਤੋਂ ਦਿਨੇ 11 ਵਜੇ ਤੱਕ ਦੀ ਛੋਟ ਦਿੱਤੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਛੋਟ ਨੈਸ਼ਨਲ ਮੱਛੀ ਪੂੰਗ ਫ਼ਾਰਮ ਢੰਡੂਹਾ ਦੇ ਸਟਾਫ਼ ਨੂੰ ਫ਼ਾਰਮ ’ਤੇ ਪੂੰਗ ਤਿਆਰ ਕਰਨ, ਕਿਸਾਨਾਂ ਦੀ ਮੰਗ ਅਨੁਸਾਰ ਪੂੰਗ ਸਪਲਾਈ ਕਰਨ ਅਤੇ ਫ਼ੀਡ ਦੀ ਸਪਲਾਈ ਕਰਨ ਸਬੰਧੀ ਹੋਵੇਗੀ। ਉਨ੍ਹਾਂ ਨੇ ਸਹਾਇਕ ਪ੍ਰਾਜੈਕਟ ਅਫ਼ਸਰ ਮੱਛੀ ਪਾਲਣ ਢੰਡੂਹਾ ਨੂੰ ਇਸ ਛੋਟ ਦੌਰਾਨ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ’ਚ ਘੱਟ-ਘੱਟ ਦੋ ਮੀਟਰ ਦਾ ਆਪਸੀ ਫ਼ਾਸਲਾ ਰੱਖਣਾ ਯਕੀਨੀ ਬਣਾਉਣ, ਮਾਸਕ ਲਗਾਉਣ ਅਤੇ ਦਸਤਾਨੇ ਦੀ ਵਰਤੋਂ ਕਰਨ ਦੀ ਹਦਾਇਤ ਵੀ ਕੀਤੀ ਹੈ।




















