ਕੋਰੋਨਾ ਖ਼ਿਲਾਫ਼ ਪੀ.ਐਚ.ਸੀ.ਚਨਾਰਥਲ ਕਲਾਂ ਵੱਲੋਂ ਪਿੰਡਾਂ ਵਿੱਚ ਲੋਕਾਂ ਦੀ ਸਕਰੀਨਿੰਗ

ਐਸ.ਐਮ.ਓ. ਡਾ. ਰਮਿੰਦਰ ਕੌਰ ਵਾਲੀਆ

ਫ਼ਤਹਿਗੜ੍ਹ ਸਾਹਿਬ (ਸੂਦ) ਪੀ.ਐਚ.ਸੀ.ਚਨਾਰਥਲ ਕਲਾਂ ਦੇ ਐਸ.ਐਮ.ਓ. ਡਾ. ਰਮਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਚਨਾਰਥਲ ਕਲਾਂ ਦੀ ਸਿਹਤ ਸੰਸਥਾ ਵਿੱਚ ਰੋਜ਼ਾਨਾਂ ਕੋਰੋਨਾ ਵਾਇਰਸ ਸਬੰਧੀ ਸੈਂਪਲ ਲਏ ਜਾ ਰਹੇ ਹਨ ਤੇ ਕੱਲ੍ਹ ਅਤੇ ਅੱਜ ਲਏ ਕੁੱਲ ੩੮ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਐਸ.ਐਮ. ਓ. ਨੇ ਦੱਸਿਆ ਕਿ ਇਸ ਸਿਹਤ ਸੰਸਥਾ ਅਧੀਨ ਪੈਂਦੇ ਪਿੰਡਾਂ ਵਿੱਚ ਬਾਹਰੋਂ ਆ ਰਹੇ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਇਕਾਂਤਾਵਸ ਵੀ ਕੀਤਾ ਜਾ ਰਿਹਾ ਹੈ

ਐਸ.ਐਮ. ਓ. ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੀ ਸਾਫ ਸਫਾਈ ਦਾ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਕਿਸੇ ਅਤਿ ਜ਼ਰੂਰੀ ਕਾਰਨ ਕਰ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਘਰੋਂ ਬਾਹਰ ਨਿਕਲਦੇ ਸਮੇਂ ਆਪਣੇ ਮੂੰਹ ‘ਤੇ ਮਾਸਕ ਪਾਉਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਸਮਾਜਿਕ ਵਿੱਥ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਇਸ ਮੌਕੇ ਬੀ.ਈ.ਈ. ਜਸਵਿੰਦਰ ਕੌਰ ਵੀ ਹਾਜ਼ਰ ਸਨ

Share This :

Leave a Reply