ਕੋਰੋਨਾ ਵਾਇਰਸ ਫੈਲਣ ਉਪਰੰਤ ਅਮਰੀਕਾ ਨੇ ਲੱਖਾਂ ਮਾਸਕ ਤੇ ਵੈਂਟੀਲੇਟਰ ਚੀਨ ਨੂੰ ਵੇਚੇ ਸੀ- ਵੱਡੇ ਖੁਲਾਸੇ ਨਾਲ ਅਮਰੀਕਾ’ਚ ਹੜਕੰਮ।

ਅਮਰੀਕਾ ‘ਚ ਮੌਤਾਂ ਦੀ ਗਿਣਤੀ 6100 ਤੋਂ ਉਪਰ ਹੋਈ

ਮੈਨਹੱਟਨ, ਨਿਓੂਯਾਰਕ ਵਿੱਚ ਈਸਟ 30 ਸਟ੍ਰੀਟ ਤੇ ਇੱਕ ਅਸਥਾਈ ਮੁਰਦਾ ਘਰ ਸਥਾਪਤ ਕੀਤਾ ਗਿਆ ਹੈ।

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਜਿਥੇ ਅੱਜ ਅਮਰੀਕਾ ਵਿੱਚ ਕਰੋਨਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ ਉਥੇ ਇੱਕ ਵੱਡਾ ਖੁਲਾਸੇ ਨਾਲ ਹੜਕੰਮ ਵੀ ਮੱਚ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਨੇ ਲੱਖਾਂ ਮਾਸਕ ਤੇ ਵੈਂਟੀਲੇਟਰ ਚੀਨ ਨੂੰ ਵੇਚੇ ਸੀ ਤੇ ਅੱਜ ਅਮਰੀਕਾ ਦੇ ਹਸਪਤਾਲਾਂ ਵਿਚ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਨੂੰ ਆਪਣੀ ਹਿਫ਼ਾਜਤ ਲਈ ਲੋੜੀਂਦੇ ਸਮਾਨ ਸਰਜੀਕਲ ਮਾਸਕ ਤੇ ਫੇਸ ਸ਼ੀਲਡ ਤੋਂ ਬਿਨਾਂ ਮਰੀਜ਼ਾਂ ਦਾ ਇਲਾਜ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਈ ਰਾਜਾਂ ਵਿਚ ਵੈਂਟੀਲੇਟਰਾਂ ਦੀ ਘਾਟ ਹੈ। ਇਸ ਦੌਰਾਨ ਅਮਰੀਕਾ ਰਾਸ਼ਟਰਪਤੀ ਨੂੰ ਫੋਨ ਤੇ ਵਿਸ਼ੇਸ ਤੌਰ ਤੇ ਰੂਸ ਦੇ ਰਾਸ਼ਟਰਪਤੀ ਪੂਤਨ ਨਾਲ ਗੱਲ ਕਰਕੇ ਲੱਖਾਂ ਮਾਸਕ ਤੇ ਵੈਂਟੀਲੇਟਰ ਕੱਲ ਵੱਡੇ ਕਾਰਗੋ ਜਹਾਜ ਰਾਹੀਂ ਮੰਗਵਾਉਣੇ ਪਏ।

ਇਸੇ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਜਨਵਰੀ ਤੇ ਫਰਵਰੀ ਵਿਚ ਅਮਰੀਕਾ ਨੇ ਚੀਨ ਨੂੰ ਲੱਖਾਂ ਮਾਸਕ, ਵੈਂਟੀਲੇਟਰ ਤੇ ਡਾਕਟਰੀ ਅਮਲੇ ਨੂੰ ਲੋੜੀਂਦੇ ਹਿਫ਼ਾਜਤੀ ਸਮਾਨ ਦੀ ਬਰਾਮਦ ਕੀਤੀ। ਉਸ ਸਮੇਂ ਚੀਨ ਵਿਚ ਕੋਰੋਨਾਵਾਇਰਸ ਪੂਰੀ ਤਰਾਂ ਪੈਰ ਪਸਾਰ ਚੁੱਕਾ ਸੀ ਤੇ ਅਮਰੀਕਾ ਦੀਆਂ ਖੁਫ਼ੀਆ ਏਜੰਸੀ ਨੇ ਚਿਤਾਵਨੀ ਦਿੱਤੀ ਸੀ ਕਿ ਇਹ ਬਹੁਤ ਛੇਤੀ ਹੋਰ ਦੇਸ਼ਾਂ ਵਿਚ ਵੀ ਫੈਲ ਸਕਦਾ ਹੀ। ਯੂ ਐਸ ਸੈਨਸਜ਼ ਬਿਊਰੋ ਅਨੁਸਾਰ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਅਮਰੀਕੀ ਕੰਪਨੀਆਂ ਨੇ 175 ਲੱਖ ਡਾਲਰਾਂ ਦੇ ਮਾਸਕ, 136 ਲੱਖ ਡਾਲਰਾਂ ਦੇ ਸਰਜੀਕਲ ਵਸਤਰ ਤੇ 272 ਲੱਖ ਡਾਲਰਾਂ ਤੋਂ ਵਧ ਮੁੱਲ ਦੇ ਵੈਂਟੀਲੇਟਰਾਂ ਦੀ ਚੀਨ ਨੂੰ ਬਰਾਮਦ ਕੀਤੀ। ਪਿਛਲੇ ਇਕ ਦਹਾਕੇ ਦੇ ਇਸੇ ਸਮੇਂ ਦੌਰਾਨ ਇਸ ਸਮਾਨ ਦੀ ਏਨੀ ਵੱਡੀ ਪੱਧਰ ਉਪਰ ਬਰਾਮਦ ਚੀਨ ਨੂੰ ਕਦੀ ਵੀ ਨਹੀਂ ਕੀਤੀ ਗਈ। ਵਾਈਟ ਹਾਊਸ ਤੇ ਕਾਂਗਰਸ ਦੀ ਖੁਫ਼ੀਆ ਕਮੇਟੀ ਨੇ ਜਨਵਰੀ ਤੇ ਫਰਵਰੀ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੀ ਚਿਤਾਵਨੀ ਦਿੱਤੀ ਸੀ ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਮੁੱਖ ਡਾਕਟਰੀ ਸਮਾਨ ਦੀ ਬਰਾਮਦ ਨਹੀਂ ਰੋਕੀ  ਜਦ ਕਿ ਘਟੋ ਘਟ 54 ਦੇਸ਼ਾਂ ਨੇ ਅਜਿਹੀ ਬਰਾਮਦ ਰੋਕ ਦਿੱਤੀ ਸੀ। ਇਸੇ ਦੌਰਾਨ ਅਮਰੀਕਾ ਵਿਚ ਵੀਰਵਾਰ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6100 ਉਪਰ ਹੋ ਗਈ ਹੈ ਜਦ ਕਿ ਕੁੱਲ ਪੀੜਤਾਂ ਦੀ ਗਿਣਤੀ 2,45,373 ਤੋਂ ਵਧ ਹੋ ਗਈ ਹੈ।ਇਸ ਵਿੱਚ ਕੇਵਲ ਨਿਓਯਾਰਕ ਵਿੱਚ ਮਰਨ ਵਾਲਿਆਂ ਦੀ ਗਿਣਤੀ 2538 ਤੋਂ ਉਪਰ ਹੈ ਤੇ ਇਥੇ ਕਰੋਨਾ ਪੀੜਤਾਂ ਦੀ ਗਿਣਤੀ ਕਰੀਬ ਇੱਕ ਲੱਖ ਦੇ ਕਰੀਬ ਹੈ।

Share This :

Leave a Reply