ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਤੱਕ ਤਾਜ਼ੀ ਤੇ ਸਾਫ ਸੁਥਰੀ ਸਬਜ਼ੀ ਪੁੱਜਦੀ ਕਰਨ ਵਿੱਚ ਬਾਗਬਾਨੀ ਵਿਭਾਗ ਪਾ ਰਿਹੈ ਅਹਿਮ ਯੋਗਦਾਨ

ਕਿਸਾਨ ਰਿਪੁਦਮਨ ਸਿੰਘ ਪੈਕ ਕੀਤੀ ਸਬਜ਼ੀ ਸਪਲਾਈ ਲਈ ਭੇਜਦਾ ਹੋਇਆ

ਫ਼ਤਹਿਗੜ੍ਹ ਸਾਹਿਬ (ਸੂਦ )-ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਵਿੱਚ ਲੋਕਾਂ ਤੱਕ ਤਾਜ਼ੀ ਤੇ ਸਾਫ ਸੁਥਰੀ ਸਬਜ਼ੀ ਪੁੱਜਦੀ ਕਰਨ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਦੀ ਫ਼ਸਲ ਦੇ ਮੰਡੀਕਰਨ ਵਿੱਚ ਬਾਗਬਾਨੀ ਵਿਭਾਗ ਅਹਿਮ ਯੋਗਦਾਨ ਪਾ ਰਿਹਾ ਹੈ , ਜਿਸ ਨਾਲ ਆਮ ਲੋਕਾਂ ਤੇ ਸਬਜ਼ੀ ਕਾਸ਼ਤਕਾਰਾਂ, ਦੋਵਾਂ ਨੂੰ ਹੀ ਲਾਭ ਹੋ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਬਲਾਕ ਅਮਲੋਹ ਦੇ ਪਿੰਡ ਹਰੀਪੁਰ ਦਾ ਕਸਾਨ ਰਿਪੁਦਮਨ ਸਿੰਘ, ਜਿਸ ਨੇ 08 ਏਕੜ ਵਿੱਚ ਕਈ ਕਿਸਮ ਦੀ ਸਬਜ਼ੀ ਲਾਈ ਹੋਈ ਹੈ, ਵੱਲੋਂ ਆਪਣੇ ਸਾਥੀ ਕਿਸਾਨਾਂ ਦੇ ਗਰੁੱਪ ਨੂੰ ਨਾਲ ਲੈ ਕੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਬਜ਼ੀਆਂ ਨੂੰ ਘਰ-ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈਇਸ ਕਿਸਾਨ ਨੂੰ ਲਗਭਗ 10 ਹੋਰ ਕਿਸਾਨ ਸਹਿਯੋਗ ਦੇ ਰਹੇ ਹਨ, ਜਿਨ੍ਹਾਂ ਕੋਲ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਹਨ

ਬਾਗਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਇਹ ਸਬਜ਼ੀਆਂ ਕੋਵਿਡ-19 ਦੇ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਨੂੰ ਮੁੱਖ ਰੱਖ ਕੇ ਖੇਤਾਂ ਵਿੱਚ ਤੋੜੀਆਂ ਜਾਂਦੀਆਂ ਹਨਇਸ ਗਰੁੱਪ ਵੱਲੋਂ ਫੋਨ ਉਤੇ ਆਰਡਰ ਮਿਲਣ ਉਤੇ ਪੈਕ ਕੀਤੀ ਸਬਜ਼ੀ ਘਰੋ ਘਰ ਪੁੱਜਦੀ ਕੀਤੀ ਜਾ ਰਹੀ ਹੈ ਮੌਜੂਦਾ ਹਾਲਾਤ ਵਿੱਚ ਇਸ ਤਰ੍ਹਾਂ ਦਾ ਮੰਡੀਕਰਨ ਇੱਕ ਮਿਸਾਲ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆਇਆ ਹੈਇਹ ਗਰੁੱਪ ਕਈ ਕਿਸਮ ਦੀ ਸਬਜ਼ੀ ਜਿਵੇਂ ਮਿਰਚ, ਧਨੀਆਂ, ਕੱਦੂ, ਬੈਂਗਣ, ਆਲੂ, ਹਰਾ ਪਿਆਜ਼, ਪੇਠਾ, ਬੈਂਗਣ, ਚੱਪਣ ਕੱਦੂ, ਮੂਲੀ, ਖੀਰਾ, ਤਰ,ਟਮਾਟਰ ਆਦਿ ਦੀ ਲੋੜ ਮੁਤਾਬਿਕ 02 ਤੋਂ ਲੈ ਕੇ 05 ਕਿਲੋ ਤੱਕ ਪੈਕਿੰਗ ਕਰ ਕੇ ਘਰ ਪਹੁੰਚਾ ਦਿੰਦਾ ਹੈਇਸ ਗਰੁੱਪ ਵੱਲੋਂ ਇਸ ਵੇਲੇ ਕਰੀਬ 06 ਕੁਇੰਟਲ ਪ੍ਰਤੀ ਦਿਨ ਸਬਜ਼ੀ ਸਪਲਾਈ ਕੀਤੀ ਜਾ ਰਹੀ ਹੈਇਹ ਸਪਲਾਈ ਯਕੀਨੀ ਬਨਾਉਣ ਲਈ ਇਸ ਕਿਸਾਨ ਗਰੁੱਪ ਦੀਆਂ ਜੋ ਵੀ ਲੋੜਾਂ ਸਨ, ਉਹ ਬਾਗਬਾਨੀ ਵਿਭਾਗ ਵੱਲੋਂ ਪੂਰੀਆਂ ਕੀਤੀਆਂ ਗਈਆਂ ਹਨ ਇਸ ਗਰੁੱਪ ਦੇ ਮੋਢੀ ਰਿਪੁਦਮਨ ਸਿੰਘ ਦਾ ਮੋਬਾਇਲ ਨੰ: 78885-26304 ਹੈ, ਜਿਸ ਉਤੇ ਫੋਨ ਕਰ ਕੇ ਤਾਜ਼ੀ ਤੇ ਸਾਫ ਸੁਥਰੀ ਸਬਜ਼ੀ ਘਰ ਮੰਗਵਾਈ ਜਾ ਸਕਦੀ ਹੈਇਸ ਤੋਂ ਇਲਾਵਾ ਜੇ ਕੋਈ ਵੀ ਸਬਜ਼ੀ ਕਾਸ਼ਤਕਾਰ ਇਸ ਪ੍ਰਣਾਲੀ ਨਾਲ ਜੁੜ ਕੇ ਸਬਜ਼ੀ ਦਾ ਮੰਡੀਕਰਨ ਕਰਨਾ ਚਾਹੁੰਦਾ ਹੈ ਤਾਂ ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ, ਫ਼ਤਹਿਗੜ੍ਹ ਸਾਹਿਬ ਨਰਿੰਦਰਬੀਰ ਸਿੰਘ ਨਾਲ ਫੋਨ ਨੰਬਰ 75080-18919 ਉਤੇ ਸੰਪਰਕ ਕਰ ਸਕਦਾ ਹੈ

Share This :

Leave a Reply