ਕੋਰੋਨਾ ਤੋਂ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 16 ਹੋਈ ਆਈਸੋਲੇਸ਼ਨ ਵਾਰਡ ’ਚ ਸਿਰਫ ਦੋ ਮਰੀਜ਼ ਇਲਾਜ ਅਧੀਨ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹੇ ’ਚ ਕੋਰੋਨਾ ਪੀੜਤ ਇੱਕ ਹੋਰ ਮਰੀਜ਼ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਬਾਅਦ ਕਰਵਾਏ ਗਏ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਰਿਪੋਰਟ ਬਾਅਦ ਜ਼ਿਲ੍ਹੇ ਦੇ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ।

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਅਨੁਸਾਰ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ 16 ਮਰੀਜ਼ਾਂ ਦੇ ਠੀਕ ਹੋਣ ਬਾਅਦ ਹੁਣ ਦੋ ਮਰੀਜ਼ ਹੀ ਇਲਾਜ ਅਧੀਨ ਹਨ, ਜਿਨ੍ਹਾਂ ’ਚੋਂ ਇੱਕ ਦੀ ਫ਼ਾਈਨਲ ਟੈਸਟ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

Share This :

Leave a Reply