ਛੋਟੇ ਕਾਰੋਬਾਰੀਆਂ ਤੇ ਹੋਰ ਲੋਕਾਂ ਦੀ ਮੱਦਦ ਲਈ ਸੈਨਟ ਵੱਲੋਂ 5 ਖਰਬ ਡਾਲਰ ਦੇ ਪੈਕੇਜ਼ ਨੂੰ ਪ੍ਰਵਾਨਗੀ
ਅਰਥ ਵਿਵਸਥਾ ਖੋਲਣ ਬਾਰੇ ਕੋਈ ਸਮਾ ਸੀਮਾ ਤੈਅ ਨਹੀਂ
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 2785 ਮੌਤਾਂ ਹੋਰ ਹੋਈਆਂ ਹਨ ਤੇ ਮ੍ਰਿਤਕਾਂ ਦੀ ਗਿਣਤੀ 45343 ਹੋ ਗਈ ਹੈ। ਜੌਹਨਜ ਹੋਪਕਿਨਜ ਯੁਨੀਵਰਸਿਟੀ ਅਨੁਸਾਰ ਪੀੜਤਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ ਤੇ 2600 ਤੋਂ ਵਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 8,18,892 ਹੈ। ਇਕੱਲੇ ਨਿਊਯਾਰਕ ਵਿਚ 19693 ਅਮਰੀਕਨ ਮੌਤ ਦੇ ਮੂੰਹ ਵਿਚ ਜਾ ਪਏ ਹਨ ਜਦ ਕਿ 24 ਘੰਟੇ ਪਹਿਲਾਂ ਇਹ ਅੰਕੜਾ 18929 ਸੀ। ਨਿਊਜਰਸੀ ਵਿਚ ਮੌਤਾਂ ਦੀ ਗਿਣਤੀ 4753 ਹੋ ਗਈ ਹੈ। ਇਕ ਦਿਨ ਪਹਿਲਾਂ ਇਹ ਗਿਣਤੀ 4377 ਸੀ। ਇਸ ਤਰਾਂ ਹੋਰ ਰਾਜਾਂ ਵਿਚ ਮੌਤਾਂ ਹੋਣ ਤੇ ਨਵੇਂ ਮਾਮਲੇ ਸਾਹਮਣੇ ਆਉਣ ਦੀਆਂ ਰਿਪਰੋਟਾਂ ਹਨ।
ਸੈਨਿਟ ਵੱਲੋਂ 5 ਖਰਬ ਡਾਲਰ ਦੇ ਪੈਕੇਜ਼ ਨੂੰ ਪ੍ਰਵਾਨਗੀ-
ਕੋਰੋਨਾਵਾਇਰਸ ਕਾਰਨ ਪ੍ਰਭਾਵਿਤ ਹੋਏ ਛੋਟੇ ਕਾਰੋਬਾਰੀ ਤੇ ਉਨਾਂ ਦੇ ਬੇਰੁਜ਼ਗਾਰ ਹੋਏ ਕਾਮਿਆਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਸੈਨਿਟ ਨੇ ਇਕ ਪੈਕੇਜ਼ ਨੂੰ ਪ੍ਰਵਾਨਗੀ ਦਿੱਤੀ ਹੈ। ਤਕਰੀਬਨ 5 ਖਰਬ ਡਾਲਰ ਦੇ ਪੈਕੇਜ਼ ਜਿਸ ਨੂੰ ਜੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ, ਨਾਲ ‘ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ’ ਵਿਚ ਪੈਸਾ ਆਵੇਗਾ ਜਿਸ ਨੂੰ ਪੈਸਾ ਖਤਮ ਹੋਣ ਕਾਰਨ ਪਿਛਲੇ ਹਫ਼ਤੇ ਰੋਕ ਦਿੱਤਾ ਗਿਆ ਸੀ। 484 ਅਰਬ ਡਾਲਰ ਦੇ ਪ੍ਰੋਗਰਾਮ ਤਹਿਤ ਰਾਹਤ ਵਜੋਂ ਛੋਟੇ ਕਾਰੋਬਾਰੀਆਂ ਨੂੰ 320 ਅਰਬ ਡਾਲਰ ਦੇ ਕਰਜੇ ਦਿੱਤੇ ਜਾਣਗੇ । 60 ਅਰਬ ਡਾਲਰ ਸ਼ਾਹੂਕਾਰਾਂ, ਛੋਟੀਆਂ ਬੈਂਕਾਂ ਤੇ ਕੈਰਡਿਟ ਯੁਨੀਅਨਾਂ ਨੂੰ ਦਿੱਤੇ ਜਾਣਗੇ ਜੋ ਬਹੁਤ ਛੋਟੇ ਕਾਰੋਬਾਰੀਆਂ ਦੀ ਸਹਾਇਤਾ ਕਰਨਗੇ। ਇਨਾਂ ਵਿਚ ਉਹ ਕਾਰੋਬਾਰੀ ਆਉਂਦੇ ਹਨ ਜਿਨਾਂ ਦਾ ਵੱਡੀਆਂ ਬੈਂਕਾਂ ਨਾਲ ਲੈਣ ਦੇਣ ਨਹੀਂ ਹੈ। 10 ਅਰਬ ਡਾਲਰ ਦਾਖਲਾ ਫੀਸਾਂ ਲਈ ਰਖੇ ਗਏ ਹਨ। 75 ਅਰਬ ਡਾਲਰ ਹਸਪਤਾਲਾਂ ਦੀ ਸਹਾਇਤਾ ਲਈ ਰਖੇ ਗਏ ਹਨ ਜਦ ਕਿ 25 ਅਰਬ ਡਾਲਰ ਨਵੇਂ ਕੋਰੋਨਾਵਾਇਰਸ ਟੈਸਟਿੰਗ ਪ੍ਰੋਗਰਾਮ ਲਈ ਰਖੇ ਗਏ ਹਨ।
ਟਰੰਪ ਤੇ ਨਿਊਯਾਰਕ ਦੇ ਗਵਰਨਰ ਕੋਮੋ ਵਿਚਾਲੇ ਮੀਟਿੰਗ :
ਕੋਰੋਨਾਵਾਇਰਸ ਨਾਲ ਨਜਿੱਠਣ ਤੇ ਅਰਥਵਿਵਸਥਾ ਮੁੜ ਖੋਲਣ ਦੇ ਮਾਮਲੇ ਵਿਚ ਪੈਦਾ ਹੋਏ ਟਕਰਾਅ ਉਪਰੰਤ ਨਿਊਯਾਰਕ ਦੇ ਗਵਰਨਰ ਐਂਡਰੀਊ ਕੋਮੋ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਈ ਮੀਟਿੰਗ ਸਕਾਰਾਤਮਿਕ ਰਹੀ। ਵਾਈਟ ਹਾਊਸ ਵਿਖੇ ਹੋਈ ਮੀਟਿੰਗ ਵਿਚ ਦੋਵੇਂ ਆਗੂ ਕੋਰੋਨਾਵਾਇਰਸ ਦੇ ਹੋਰ ਟੈਸਟ ਕਰਨ ਲਈ ਸਹਿਮਤ ਹੋਏ ਹਨ। ਮੀਟਿੰਗ ਉਪਰੰਤ ਕੋਮੋ ਨੇ ਦਸਿਆ ਕਿ ਰਾਸ਼ਟਰਪਤੀ ਨੇ ਕੋਰੋਨਾਵਾਇਰਸ ਕਾਰਨ ਲਾਈਆਂ ਪਾਬੰਦੀਆਂ ਹਟਾਉਣ ਲਈ ਦਬਾਅ ਨਹੀਂ ਪਾਇਆ ਤੇ ਇਸ ਸਬੰਧੀ ਕੋਈ ਸਮਾ ਸੀਮਾ ਤੈਅ ਨਹੀਂ ਕੀਤੀ।
ਅਮਰੀਕਾ ਵਿੱਚ 22 ਮਿਲੀਅਨ ਲੋਕ ਇੱਕ ਮਹੀਨੇ ਚ ਬੇਰੁੱਜ਼ਗਾਰ :
ਅਮਰੀਕਾ ਨੂੰ ਕਰੋਨਾ ਵਾਇਰਸ ਨੇ ਇਸ ਕਦਰ ਝੰਬ ਦਿੱਤਾ ਹੈ ਕਿ ਇਥੇ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ ਇਸ ਦੇ ਮੱਦੇਨਜਰ 6.6 ਮਿਲੀਅਨ ਤੋਂ ਵੱਧ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲੈਣ ਲਈ ਸਿਰਫ ਪਿਛਲੇ ਹਫਤੇ ਦਾਅਵੇ ਦਾਖਲ ਕੀਤੇ ਹਨ। ਲੇਬਰ ਵਿਭਾਗ ਨੇ ਦੱਸਿਆ, ਇਹ ਇੱਕ ਬਹੁਤ ਜ਼ਿਆਦਾ ਗਿਣਤੀ ਹੈ ਪਰ ਪਿਛਲੇ ਦੋ ਹਫਤਿਆਂ ਵਿੱਚ ਰਿਕਾਰਡ ਤੋੜ ਬੇਰੁਜ਼ਗਾਰੀ ਭੱਤੇ ਲੈਣ ਲਈ ਦਾਅਵੇ ਦਾਖਲ ਕੀਤੇ ਹਨ। ਇਹ ਪਿਛਲੇ ਹਫਤੇ ਦੇ ਕੁਲ ਦਾਅਵਿਆਂ ਤੋਂ ਬਾਅਦ ਲਗਭਗ 22 ਮਿਲੀਅਨ ਤੱਕ ਪਹੁੰਚ ਗਿਆ ਹੈ। ਅਰਥ-ਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਪਿਛਲੇ ਹਫਤੇ ਜੋ 6.6ਮਿਲੀਅਨ ਅਮਰੀਕੀ ਬੇਰੁਜ਼ਗਾਰੀ ਭੱਤੇ ਲਈ ਸ਼ੁਰੂਆਤੀ ਅਰਜ਼ੀਆਂ ਦਾਇਰ ਕੀਤੀਆਂ ਸਨ ਪਰ ਇਹ ਅਜੇ ਹੋਰ ਗਿਣਤੀ ਵੱਧਣ ਦੀ ਆਸ ਹੈ। ਵਿਸ਼ਲੇਸ਼ਕਾਂ ਨੇ ਇਕ ਨੋਟ ਵਿਚ ਕਿਹਾ, ਕਰੋਨਾ ਵਾਇਰਸ ਦੀ ਚਾਲ ਆਪਣੇ ਆਪ ਹੀ ਇਹ ਨਿਰਧਾਰਤ ਕਰੇਗੀ ਕਿ ਆਰਥਿਕਤਾ ਕਿੰਨੀ ਦੇਰ ਤੱਕ ਬੰਦ ਰਹੇਗੀ। ਪਿਛਲੇ ਤਿੰਨ ਹਫ਼ਤਿਆਂ ਵਿਚ ਅਮਰੀਕੀ ਇਤਿਹਾਸ ਵਿਚ ਸਭ ਤੋਂ ਵਿਨਾਸ਼ਕਾਰੀ ਦੌਰ ਹੈ, ਕਿਉਂਕਿ ਮਾਰਚ ਦੇ ਸ਼ੁਰੂ ਤੋਂ ਲੈਕੇ ਅਪ੍ਰੈਲ 20 ਤੱਕ ਬੇਰੁਜ਼ਗਾਰੀ ਦੇ ਲਾਭਾਂ ਲਈ ਪਹਿਲੀ ਵਾਰ ਦੇ ਦਾਅਵਿਆਂ ਵਿਚ 3,000% ਤੋਂ ਵੱਧ ਦਾ ਵਾਧਾ ਹੋਇਆ ਹੈ। ਕਾਰੋਨੇਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਕਾਰੋਬਾਰ ਛੁੱਟਦੇ ਜਾ ਰਹੇ ਹਨ । ਕਿਰਤ ਵਿਭਾਗ ਅਨੁਸਾਰ ਖ਼ਤਮ ਹੋਣ ਵਾਲੇ ਹਫ਼ਤੇ ਵਿਚ 6.6 ਮਿਲੀਅਨ ਅਮਰੀਕੀ ਕਾਮਿਆਂ ਨੇ ਬੇਰੁਜ਼ਗਾਰੀ ਦੇ ਲਾਭ ਦੇ ਪਹਿਲੇ ਹਫਤੇ ਲਈ ਦਾਖਲ ਕੀਤੇ ਹਨ।