ਰਾਸ਼ਟਰਪਤੀ ਦੀ ਚੋਣ’ ਚ ਜੋਇ ਬਾਇਡੇਨ ਡੈਮੋਕ੍ਰੈਟਿਕ ਦਾ ਹੱਥ ਫਿਰ ਉਪਰ
ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਅਮਰੀਕਾ ਦੇ ਵੱਖ ਵੱਖ ਮੁੱਖ ਸਿਹਤ ਕੈਂਦਰਾਂ ਮੁਤਾਬਕ ਕੋਰੋਨਾਵਾਇਰਸ ਤੋਂ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 72,271 ਹੈ, ਕੁੱਲ ਕੇਸ 1,237,633 ਹਨ। ਤਾਜ਼ਾ ਅੰਕੜੇ ਉਦੋਂ ਸਾਹਮਣੇ ਆਏ ਹਨ ਜਦੋਂ ਜ਼ਿਆਦਾਤਰ ਮਹਾਂਮਾਰੀ ਦੌਰਾਨ ਕਈ ਸੂਬੀਆਂ ਵਿੱਚ ਕੁਝ ਢਿੱਲ ਦਿੱਤੀ ਗਈ ਹੈ । ਅਮਰੀਕਾ ਵਿੱਚ ਦੇ ਕਰੋਨਾ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਪਿਛਲੇ 24 ਘੰਟਿਆਂ ਦੌਰਾਨ ਦਰ ਕੁਝ ਘੱਟ ਰਹੀ ਹੈ । ਅਮਰੀਕਾ 13 ਮਾਰਚ ਤੋਂ ਕੌਮੀ ਐਮਰਜੈਂਸੀ ਦੇ ਆਦੇਸ਼ਾਂ ਹੇਠ ਹੈ, ਜਿਸ ਨੇ ਇੱਥੋਂ ਅਤੇ ਵਿਦੇਸ਼ਾਂ ਦੀਆਂ ਆਰਥਿਕਤਾਵਾਂ ਨੂੰ ਪ੍ਰਭਾਵਤ ਕੀਤਾ ਹੈ।ਵਿਸ਼ਵਵਿਆਪੀ ਤੌਰ ‘ਤੇ ਵਾਇਰਸ ਕਾਰਨ 258,343 ਮੌਤਾਂ ਹੋਈਆਂ ਹਨ। ਅਮਰੀਕਾ ਵਿੱਚ ਕੇਸਾਂ ਦੀ ਕੁੱਲ ਸੰਖਿਆ ਹੁਣ ਪਹਿਲੇ ਛੇ ਸਭ ਤੋਂ ਵੱਧ ਸੰਕਰਮਿਤ ਦੇਸ਼ਾਂ ਦੇ ਬਰਾਬਰ ਹੋ ਗਈ ਹੈ। ਸਪੇਨ, ਜੋ ਕਿ ਇਟਲੀ ਨੂੰ ਸਭ ਤੋਂ ਵੱਧ ਕੇਸਾਂ ਦੇ ਨਾਲ ਯੂਰਪ ਵਿੱਚ ਪਛਾੜ ਗਿਆ ਹੈ, ਉਸਦੇ ਬਾਅਦ ਯੂਕੇ, ਜਰਮਨੀ, ਰੂਸ ਅਤੇ ਫਰਾਂਸ ਹੈ। ਜੋਹਨਜ ਹਾਪਕਿਨਜ਼ ਕੋਰੋਨਾਵਾਇਰਸ ਰਿਸੋਰਸ ਸੈਂਟਰ ਮੁਤਾਬਕ ਅਮਰੀਕਾ ਦੇ ਸਿਹਤ ਵਿਭਾਗ ਨੇ ਦੁਪਹਿਰ ਤੱਕ ਰਾਜ ਭਰ ਵਿੱਚ ਕੁੱਲ 1,237,633 ਕੇਸਾਂ ਦੀ ਰਿਪੋਰਟ ਕੀਤੀ ਹੈ।
ਉਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਨਿਉ ਯਾਰਕ ਸਿਟੀ ਨਾਲ ਸਬੰਧਤ ਹਨ , ਜਿਨ੍ਹਾਂ ਦੀ ਕੁਲ ਗਿਣਤੀ 330,139 ਹੈ। ਸ਼ਹਿਰ ਵਿਚ ਹੁਣ ਰਾਜ ਦੀਆਂ 25204 ਮੌਤਾਂ ਵਿਚੋਂ 16,889 ਇਕੱਲੇ ਨਿਉਯਾਰਕ ਦੀਆਂ ਹੀ ਹਨ ਜੇਕਰ ਨਿਉਯਾਰਕ ਅਤੇ ਨਿਉ ਜਰਸੀ ਕੁੱਲ ਮਿਲਾ ਲਈਏ ਤਾਂ 461,844 ਮਾਮਲੇ ਹਨ, ਜੋ ਹੁਣ ਤੱਕ ਅਮਰੀਕਾ ਤੋਂ ਬਾਹਰ ਕਿਸੇ ਵੀ ਹੋਰ ਦੇਸ਼ ਨਾਲੋਂ ਕੁੱਲ ਦੁੱਗਣੇ ਹਨ। ਕੈਲੀਫੋਰਨੀਆ ਇਸ ਦੌਰਾਨ 58,625 ਸੰਕਰਮਿਤ ਕੇਸਾਂ ਅਤੇ ਮੰਗਲਵਾਰ ਤੱਕ 2,376 ਮੌਤਾਂ ਦੇ ਨਾਲ ਅਮਰੀਕਾ ਦਾ ਪੰਜਵਾਂ ਸਭ ਤੋਂ ਸੰਕਰਮਿਤ ਰਾਜ ਰਿਹਾ।
ਰਾਸ਼ਟਰਪਤੀ ਦੀ ਚੋਣ ਚ ਜੋਇ ਬਾਇਡੇਨ ਡੈਮੋਕ੍ਰੈਟਿਕ ਦਾ ਹੱਥ ਫਿਰ ਉਪਰ:
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨਵੰਬਰ ਵਿੱਚ ਹੋਣ ਜਾ ਰਹੀ ਹੈ, ਜੋਇ ਬਾਇਡੇਨ ਡੈਮੋਕ੍ਰੈਟਿਕ ਉਮੀਦਵਾਰ ਹਨ ਤੇ ਉਨਾ ਦਾ ਸਿੱਧਾ ਮੁਕਾਬਲਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੈ ਬਿਨਾਂ ਸ਼ੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਰੋਨਾ ਮਹਾਂਮਾਰੀ ਨੇ ਮਧੋਲ ਦਿੱਤਾ ਹੈ ਜਿਸਦਾ ਅਸਰ ਉਸਦੀ ਲੋਕਪ੍ਰਿਅਤਾ ਤੇ ਵੀ ਪਿਆ ਹੈ ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗਰਾਫ ਹਾਲ ਦੇ ਹਫਤਿਆਂ ਵਿਚ ਘੱਟ ਗਿਆ ਹੈ ਕਿਉਂਕਿ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਵੋਟਰਾਂ ਨਾਲ ਸੰਪਰਕ ਕਰਨ ਲਈ ਸੰਘਰਸ਼ ਕਰ ਰਹੇ ਹਨ। ਅੱਜ ਜਾਰੀ ਕੀਤੇ ਗਏ ਇਕ ਸਰਵੇ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਕਰਵਾਏ ਗਏ ਓਪੀਨੀਅਨ ਪੋਲ ਵਿੱਚ ਪਾਇਆ ਗਿਆ ਕਿ ਰਜਿਸਟਰਡ ਵੋਟਰਾਂ ਵਿੱਚੋਂ 43% ਨੇ ਕਿਹਾ ਕਿ ਉਹ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਬਿਡੇਨ ਦਾ ਸਮਰਥਨ ਕਰਨਗੇ, ਜਦੋਂ ਕਿ 41% ਨੇ ਕਿਹਾ ਕਿ ਉਹ ਟਰੰਪ ਦਾ ਸਮਰਥਨ ਕਰਨਗੇ। ਇਹ ਗਰਾਫ ਮੁਕਾਬਲੇ ਨੂੰ ਟੌਸ ਵਾਂਗ ਬਣਾ ਦਿੰਦਾ ਹੈ, ਕਿਉਂਕਿ ਨਤੀਜੇ ਪੋਲ ਦੀ ਭਰੋਸੇਯੋਗਤਾ ਦੇ ਅੰਤਰਾਲ ਵਿੱਚ ਬਹੁਤਾ ਫਰਕ ਨਹੀਂ । ਜੋਇ ਬਾਇਡੇਨ ਨੇ ਪਿਛਲੇ ਹਫਤੇ ਇਸੇ ਤਰ੍ਹਾਂ ਦੇ ਇੱਕ ਮਤਦਾਨ ਵਿੱਚ 6 ਪ੍ਰਤੀਸ਼ਤ ਅੰਕਾਂ ਦੀ ਬੜਤ ਹਾਸਲ ਕੀਤੀ ਸੀ ਅਤੇ 15 ਤੋਂ 21 ਅਪ੍ਰੈਲ ਨੂੰ ਹੋਏ ਇੱਕ ਮਤਦਾਨ ਵਿੱਚ 8 ਅੰਕ ਉਪਰ ਬਣੇ ਸਨ।ਸਾਬਕਾ ਉਪ ਰਾਸ਼ਟਰਪਤੀ ਜੋਇ ਬਿਡੇਨ ਨੇ ਵਾਇਰਸ ਕਰਕੇ ਪਾਬੰਦੀਆਂ ਨੂੰ ਧਿਆਨ ਵਿਚ ਰੱਖਦੇ ਹੋਏ, ਆਪਣੇ ਰਾਸ਼ਟਰਪਤੀ ਅਭਿਆਨ ਨੂੰ ਆਪਣੇ ਡੇਲਾਵੇਅਰ ਘਰ ਤੋਂ ਚਲਾਉਣ ਲਈ ਸ਼ੁਰੂ ਕੀਤਾ ਸੀ। ਟਰੰਪ ਦੀ ਕਰੋਨਾ ਵਾਇਰਸ ਨਾਲ ਲੜਨ ਦੀ ਨੀਤੀ ਨੇ ਗਰਾਫ ਵਿੱਚ ਵੀ ਬਹੁਤ ਫਰਕ ਪਾਇਆ ਜਿਸ ਨਾਲ ਅਮਰੀਕਾ ਵਿਚ 70,000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 30 ਮਿਲੀਅਨ ਲੋਕਾਂ ਨੂੰ ਕੰਮ ਤੋਂ ਘਰ ਬਿਠਾ ਦਿੱਤਾ ਹੈ, ਇਸ ਦੇ ਉਲਟ, ਟਰੰਪ ਨੇ ਆਪਣੇ ਆਪ ਨੂੰ ਅਮਰੀਕਾ ਦੇ ਮਹਾਂਮਾਰੀ ਨਾਲ ਨਜਿੱਠਣ ਲਈ ਸਿਹਰਾ ਦਿੱਤਾ ਜੋ ਆਮ ਲੋਕਾਂ ਦੇ ਫਿਟ ਨਹੀਂ ਬੈਠ ਰਹੀ।