ਕੈਨੇਡਾ (ਕੁਲਤਰਨ ਸਿੰਘ ਪਧਿਆਣਾ) ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਵਿਖੇ ਅੱਜ ਹੋਏ ਹਮਲੇ ਵਿਚ ਇੱਕ ਹਮਲਾਵਰ ਸਮੇਤ 10 ਤੋਂ ਵੱਧ ਜਣਿਆਂ ਦੀ ਮੌਤ ਦੀ ਖ਼ਬਰ ਹੈ ,ਮਰਣ ਵਾਲਿਆਂ ਵਿਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ । 51 ਸਾਲਾ ਕਾਤਲ ਗੈਬਰੀਅਲ ਵੌਰਟਮੈਨ ਜਿਸਨੇ ਸੂਬੇ ਦੇ ਕਈ ਇਲਾਕਿਆਂ ਵਿੱਚ ਲੋਕਾਂ ਤੇ ਹਮਲੇ ਕੀਤੇ ਨੂੰ ਵੀ ਮਾਰ ਸੁਟਿਆ ਗਿਆ ਹੈ।
ਮਰਣ ਵਾਲਿਆਂ ਦੀ ਅਸਲ ਸੰਖਿਆ ਵੱਧ ਵੀ ਹੋ ਸਕਦੀ ਹੈ ਪੁਲਿਸ ਜਾਂਚ ਵਿਚ ਲੱਗੀ ਹੋਈ। ਯਾਦ ਰਹੇ ਕੈਨੇਡਾ ਵਿਚ ਇਹੋ ਜਿਹੇ ਹਾਦਸੇ ਆਮ ਕਰਕੇ ਨਹੀਂ ਹੁੰਦੇ।