ਕੇਰਲਾ, ਤਮਿਲਨਾਡੂ, ਬੇਗੂ ਸਰਾਏ, ਰਾਏ ਬਰੇਲੀ ਅਤੇ ਮਹਾਰਾਸ਼ਟਰ ਦੇ 300 ਤੋਂ ਵੱਧ ਨਾਗਰਿਕ ਆਪੋ ਆਪਣੇ ਘਰਾਂ ਲਈ ਰਵਾਨਾ

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ ) ਪਿਛਲੇ ਕੁਝ ਵਰ੍ਹਿਆਂ ਤੋਂ ਜ਼ਿਲ੍ਹੇ ਦੇ ਵੱਖ ਵੱਖ ਸ਼ਹਿਰੀ ਤੇ ਪੇਂਡੂ ਕਸਬਿਆਂ ਵਿੱਚ ਵਸ ਰਹੇ ਹੋਰਨਾਂ ਸੂਬਿਆਂ ਦੇ ਨਾਗਰਿਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਹੇਠ ਆਪੋ ਆਪਣੇ ਘਰਾਂ ਵਿੱਚ ਪਰਤਣ ਦਾ ਸਿਲਸਿਲਾ ਜਾਰੀ ਹੈ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਕਾਰਜ ਲਈ ਨੋਡਲ ਅਧਿਕਾਰੀ ਵਜੋਂ ਤਾਇਨਾਤ ਡੀ.ਐਫ.ਓ ਅਤੇ ਜ਼ਿਲ੍ਹਾ ਮਾਲ ਅਫ਼ਸਰ ਦੀ ਨਿਗਰਾਨੀ ਹੇਠ ਅੱਜ 300 ਤੋਂ ਵਧੇਰੇ ਵੱਖ ਵੱਖ ਸੂਬਿਆਂ ਦੇ ਵਸਨੀਕ ਜਲੰਧਰ, ਪਟਿਆਲਾ ਤੇ ਅੰਮ੍ਰਿਤਸਰ ਤੋਂ ਰੇਲਗੱਡੀਆਂ ਰਾਹੀਂ ਆਪਣੇ ਘਰਾਂ ਨੂੰ ਪਰਤ ਗਏ ਹਨ।


ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਤੋਂ ਬੱਸਾਂ ਸਮੇਤ ਵੱਖ ਵੱਖ ਸਾਧਨਾਂ ਰਾਹੀਂ ਕੇਰਲਾ, ਤਮਿਲਨਾਡੂ, ਬੇਗੂਸਰਾਏ, ਰਾਏ ਬਰੇਲੀ ਅਤੇ ਮਹਾਰਾਸ਼ਟਰ ਦੇ ਨਾਗਰਿਕ ਗਏ ਹਨ ਜਿਨ੍ਹਾਂ ਦੀ ਮੈਡੀਕਲ ਸਕਰੀਨਿੰਗ ਸਮੇਤ ਹੋਰ ਲੋੜੀਂਦੀ ਪ੍ਰ੍ਰਕਿਰਿਆ ਏਥੇ ਸਬ ਡਵੀਜ਼ਨ ਪੱਧਰ ‘ਤੇ ਤਾਇਨਾਤ ਨੋਡਲ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨੇਪਰੇ ਚੜ੍ਹਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਸਮੇਤ ਕੁਝ ਇੱਕ ਹੋਰ ਰਾਜਾਂ ਦੇ ਨਾਗਰਿਕ ਸੁਰੱਖਿਅਤ ਘਰਾਂ ਵਿੱਚ ਪਰਤ ਚੁੱਕੇ ਹਨ ਅਤੇ ਰਜਿਸਟਰੇਸ਼ਨ ਦੇ ਆਧਾਰ ‘ਤੇ ਨਾਗਰਿਕਾਂ ਦਾ ਆਪਣੇ ਸੂਬਿਆਂ ਵਿੱਚ ਪਰਤਣ ਦੀ ਪ੍ਰਕਿਰਿਆ ਜਾਰੀ ਹੈ।

Share This :

Leave a Reply