ਕਿਸਾਨ ਭਰਾਂ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਤੇ ਸੁੱਕਾ ਅਨਾਜ ਮੰਡੀ ਵਿੱਚ ਲਿਆਉਣ :-ਮੰਤਰੀ ਧਰਮਸੋਤ

ਨਾਭਾ (ਤਰੁਣ ਮਹਿਤਾ) ਅਨਾਜ ਮੰਡੀ ਨਾਭਾ ਦੇ ਪ੍ਰਧਾਨ ਜੀਵਨ ਲਾਲ ਗੁਪਤਾ (ਅਗੋਲ ਵਾਲੇ) ਦੀ ਅਗਵਾਈ ਵਿੱਚ ਅਨਾਜ ਦੀ ਬੋਲੀ ਸ਼ੁਰੂ ਕਰਵਾਈ ਗਈ । ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ।ਅਤੇ ਅਨਾਜ ਦੀ ਬੋਲੀ ਦਾ ਰਸਮੀ ਉਦਘਾਟਨ ਕੀਤਾ ।ਇਸ ਮੌਕੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਿਸਾਨ ਭਰਾਂਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮੰਡੀਆ ਵਿੱਚ ਆਪਣੀ ਅਨਾਜ ਦੀ ਫਸਲ ਸੁੱਕਾ ਕੇ ਲੈ ਕੇ ਆਉਣ ।ਜਿਸ ਨਾਲ ਕਿਸੇ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ

ਉਨਾਂ ਕਿਹਾ ਕਿ ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਤੋ ਬੱਚਣ ਲਈ ਸਰਕਾਰ ਵਲੋ ਕਿਸਾਨਾਂ ਨੂੰ ਪਾਸ ਦੀ ਸੁਵਿਧਾ ਦਿੱਤੀ ਜਾ ਰਹੀ ਹੈ ।ਆਪਣੇ ਪਾਸ ਦੇ ਨੰਬਰ ਤੇ ਹੀ ਫਸਲ ਲੈਕੇ ਹੀ ਮੰਡੀ ਵਿੱਚ ਆਉਣ । ਪੰਜਾਬ ਸਰਕਾਰ ਵਲੋ ਕਿਸੀ ਵੀ ਕਿਸਾਨ ਨੂੰ ਕਿਸੇ ਪ੍ਰਕਾਰ ਦੀ ਸੱਮਸਿਆ ਨਹੀ ਆਉਣ ਦਿੱਤੀ ਜਵੇਗੀ । ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋ ਪੂਰੇ ਇੰਤਜਾਮ ਕੀਤੇ ਜਾ ਚੁੱਕੇ ਹਨ । ਇਸ ਮੌਕੇ ਆੜਤੀਆਂ ਐਸੋਸੀਏਸ਼ਨ ਪ੍ਰਧਾਨ ਜੀਵਨ ਲਾਲ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਮੁਸ਼ਕਿਲ ਦਾ ਸਾਹਮਣਾ ਨਹੀ ਕਰਨਾ ਪਵੇਗਾ ਅਤੇ ਸਾਰੇ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ । ਉਨਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਫਸਲ ਸੁੱਕਾ ਕੇ ਲੈ ਕੇ ਆਉਣ ਅਤੇ ਆਪਣੇ ਪਾਸ ਨੰਬਰ ਤੇ ਮੰਡੀ ਵਿੱਚ ਆਉਣ। ਜੀਵਨ ਲਾਲ ਗੁਪਤਾ ਨੇ ਕਿਹਾ ਕਿ ਆੜਤੀਆਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਰਾਂ ਭਾਈਚਾਰਾਂ ਇਸ ਦੁੱਖ ਦੀ ਘੜੀ ਵਿੱਚ ਕਿਸਾਨਾਂ ਦਾ ਸਾਥ ਦੇਵੇ । ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਅਮਰਦੀਪ ਖੰਨਾਂ,ਚੇਅਰਮੈਨ ਜਗਜੀਤ ਸਿੰਘ ਦੁਲੱਦੀ,ਵਾਇਸ ਚੇਅਰਮੈਨ ਜਗਦੀਸ਼ ਮੱਗੋ ,ਰੋਹਟੀ ਕਲੱਬ ਪ੍ਰਧਾਨ ਤੇ ਸਾਬਕਾ ਨਗਰ ਕੋਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ,ਜੀਵਨ ਲਾਲ ਗੁਪਤਾ ਆੜਤੀਆਂ ਐਸੋਸੀਏਸ਼ਨ ਪ੍ਰਧਾਨ ਨਵਦੀਪ ਸਿੰਘ ਧਾਲੀਵਾਲ ਹਨੀ ਪ੍ਰਧਾਨ ਟੱਰਕ ਯੂਨੀਅਨ ਨਾਭਾ,ਵਿਵੇਕ ਸਿੰਗਲਾ ਪ੍ਰਧਾਨ ਕਾਂਗਰਸ ਵਪਾਰ ਸੈਲ, ਵਿਨੈ ਗੁਪਤਾ ,ਗੋਰਵ ਗਾਬਾ,ਸੀ.ਈ.ਓ.,ਹੀਰਾ ਆਟੋਮੋਬਾਇਲਜ, ਵੇਦ ਚੰਦ ਮੰਡੋੜ,ਸੰਜੀਵ ਮਿੱਤਲ ਸ਼ਿੱਲਪਾ, ਸੰਜੇ ਮੱਗੋ, ਕੇਵਲ ਕ੍ਰਿਸ਼ਨ ਕੌਮੀ,ਆਦਿ ਹਾਜਰ ਸਨ  ।

Share This :

Leave a Reply