ਨਾਭਾ, (ਤਰੁਣ ਮਹਿਤਾ ) ਅੱਜ ਮਿਤੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਾਭਾ ਦੀ ਮੀਟਿੰਗ ਗੁਰੂ ਘਰ ਘੋੜਿਆਂ ਵਾਲਾ ਨਾਭਾ ਵਿਖੇ ਹੋਈ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪਹੁੰਚੇ ਵੱਖ ਵੱਖ ਪਿੰਡਾਂ ਦੀਆਂ ਇਕਾਈਆਂ ਦੇ ਕਿਸਾਨ ਨੂੰ ਸੰਬੋਧਨ ਕਰਦੇ ਹੋਏ ਜਸਵਿੰਦਰ ਸਿੰਘ ਸਾਲੂਵਾਲ ਨੇ ਆਖਿਆ ਕਿ ਆਉਣ ਵਾਲੀ 29 ਮਈ ਦੀ ਸਵੇਰੇ ਨੂੰ 10 ਵਜੇ ਨਵੀਂ ਅਨਾਜ ਮੰਡੀ ਵਿਖੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ ਵਿੱਚ ਸਰਕਾਰ ਦੇ ਪੁਤਲੇ ਸਾੜੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਬਿਮਾਰੀ ਜੋ ਲਗਾਤਾਰ ਫੈਲ ਰਹੀ ਹੈ। ਕਰੋੜਾਂ ਦੇ ਪਾਜ਼ਿਟਿਵ ਮਰੀਜ਼ਾਂ ਨੂੰ ਸਰਕਾਰ ਹਸਪਤਾਲਾਂ ਤੋਂ ਘਰਾਂ ਨੂੰ ਭੇਜ ਰਹੀ ਹੈ। ਜਿਸ ਨਾਲ ਪੰਜਾਬ ਵਿੱਚ ਕਰੋਨਾ ਬੀਮਾਰੀ ਵੱਧ ਫੈਲਣ ਦਾ ਡਰ ਹੈ ਤੇ ਨਾਲ ਸਰਕਾਰ ਦਾ ਵਿਰੋਧ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਝੋਨਾ ਲਾਉਣ ਵਿੱਚ ਲੇਬਰ ਦੀ ਵੱਡੀ ਸਮੱਸਿਆ ਆਵੇਗੀ। ਜੇ ਸਰਕਾਰ ਕਿਸਾਨਾਂ ਲਈ ਲੇਬਰ ਦਾ ਪ੍ਰਬੰਧ ਨਹੀਂ ਕਰਦੀ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਿਤਾ ਜਾਵੇਗਾ। ਇਸ ਮੌਕੇ ਪਹੁੰਚੇ ਵੱਖ ਵੱਖ ਪਿੰਡਾਂ ਤੋਂ ਕਿਸਾਨ ਤੇ ਆਗੂ ਜਸਮੇਲ ਸਿੰਘ ਤੂੰਗਾਂ, ਜਗਤ ਸਿੰਘ, ਬਲਵਿੰਦਰ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਗਦਾਈਆ, ਸੁਰਜੀਤ ਸਿੰਘ, ਗੁਰਚਰਨ ਸਿੰਘ, ਲਾਭ ਸਿੰਘ, ਘਨੁੜਕੀ ਦਰਸ਼ਨ ਸਿੰਘ, ਹਰੀਗੜ੍ਹ ਬਲਵਿੰਦਰ ਸਿੰਘ, ਜੌਲੀ ਸਿੰਘ, ਦਰਬਾਰਾ ਸਿੰਘ, ਧਾਰੋਕੀ ਰਣ ਸਿੰਘ, ਕਕਰਾਲਾ ਨਰਿੰਦਰ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਤਰਲੋਕ ਸਿੰਘ, ਗੁਰਜੰਟ ਸਿੰਘ, ਰਾਜਿੰਦਰ ਸਿੰਘ, ਬਲਵੀਰ ਸਿੰਘ, ਜੰਗ ਸਿੰਘ ਬਨੇਰਾ ਖੁਰਦ, ਗੁਰਬਚਨ ਸਿੰਘ ਤੁੰਗਾਂ, ਵੀਰ ਸਿੰਘ ਕੋਟਕਲਾਂ, ਗੁਰਬਖਸ਼ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ ਹਰੀਗੜ੍ਹ ਆਦਿ ਹਾਜ਼ਰ ਸਨ ।