ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਮੁਸ਼ਕਿਲ ਅਤੇ ਬਲਾਕ ਪੱਧਰ ‘ਤੇ ਕਾਲ ਸੈਂਟਰ ਸਥਾਪਤ – ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ ( ਅਰਵਿੰਦਰ ਸਿੰਘ ) ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਸੂਬਾ ਸਰਕਾਰ ਵੱਲੋਂ ਲਗਾਏ ਕਰਫ਼ਿਊ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜ਼ਿਲ੍ਹਾ ਤੇ ਬਲਾਕ ਪੱਧਰ ‘ਤੇ ਕਾਲ ਸੈਂਟਰ ਸਥਾਪਤ ਕਰ ਦਿੱਤੇ ਹਨ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਸੁਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ‘ਚ ਕਿਸਾਨਾਂ ਦੀਆਂ ਬੀਜਾਂ, ਖਾਦਾਂ, ਕੀਟਨਾਸ਼ਕਾਂ ਅਤੇ ਖੇਤੀਬਾੜੀ ਨਾਲ ਸਬੰਧਤ ਕਿੱਤੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਤੇ ਬਲਾਕ ‘ਤੇ ਕਾਲ ਸੈਂਟਰ ਸਥਾਪਿਤ ਕੀਤੇ ਗਏ ਹਨ ਜੋ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨਗੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਾਲ ਸੈਂਟਰ ‘ਤੇ ਸੰਪਰਕ ਕਰਨ ਲਈ ਕਿਸਾਨ ਮੋਬਾਇਲ ਨੰਬਰ 97810 – 25922 ਅਤੇ 98884 – 85899 ਉਪਰ ਸੰਪਰਕ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਲਾਕ ਪੱਧਰ ‘ਤੇ ਵੀ ਕਾਲ ਸੈਂਟਰ ਸਥਾਪਤ ਕੀਤੇ ਗਏ ਹਨ ਜਿਸ ਤਹਿਤ ਰਾਜਪੁਰਾ ਬਲਾਕ ਦੇ ਕਿਸਾਨ ਮੋਬ. ਨੰਬਰ 9872304259, 9872604589, 9915011416 ‘ਤੇ ਫ਼ੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਇਸੇ ਤਰ੍ਹਾਂ ਬਲਾਕ ਪਟਿਆਲਾ ਦੇ ਕਿਸਾਨ ਮੋਬ. ਨੰਬਰ 9814333388, 9779584487, 9501739428, ਬਲਾਕ ਨਾਭਾ 8054704473, 9780560004, ਬਲਾਕ ਭੁਨਰਹੇੜੀ ਅਤੇ ਸਨੌਰ 9779160950, 9815982309, ਬਲਾਕ ਘਨੌਰ 7307059201, ਬਲਾਕ ਸਮਾਣਾ ਅਤੇ ਪਾਤੜਾਂ 7009028646 ਅਤੇ ਖੇਤੀਬਾੜੀ ਸੰਦਾਂ ਸਬੰਧੀ ਕਿਸਾਨ ਮੋਬ. ਨੰਬਰ 8295401033 ‘ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਰਾਜ ਪੱਧਰ ‘ਤੇ ਵੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਮਾਹਰਾਂ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਕੰਟਰੋਲ ਰੂਮ ‘ਤੇ ਖੇਤੀਬਾੜੀ ਵਿਕਾਸ ਅਫਸਰ ਵਿਕਰਮ ਸਿੰਘ (98155-20190, 79730-82185), ਖਾਦਾਂ ਦੀ ਉਪਲਬਧਤਾ ਲਈ ਏ.ਡੀ.ਓ. (ਇਨਪੁਟਸ) ਸ੍ਰੀ ਗਿਰੀਸ਼ (94782-71833) ਤੇ ਮੁੱਖ ਖਾਦ ਇੰਸਪੈਕਟਰ ਗੁਰਜੀਤ ਸਿੰਘ ਬਰਾੜ (80546-00004), ਕੀਟਨਾਸ਼ਕਾਂ ਦੀ ਉਪਲਬਧਤਾ ਲਈ ਖੇਤੀਬਾੜੀ ਵਿਕਾਸ ਅਫਸਰ ਪੰਕਜ ਸਿੰਘ (94630-73047), ਸਿੰਚਾਈ ਪਾਣੀ ਲਈ ਹਾਈਡ੍ਰੋਲੋਜਿਸਟ ਜਸਵੰਤ ਸਿੰਘ (87258-27072), ਮਸ਼ੀਨਰੀ ਸਬੰਧੀ ਦਿੱਕਤਾਂ ਲਈ ਇੰਜਨੀਅਰ ਰਾਜਨ ਕੁਮਾਰ ਢੱਲ (98551-02604) ਅਤੇ ਫਸਲਾਂ ਦੀ ਬਿਜਾਈ ਤੇ ਹੋਰ ਤਕਨੀਕੀ ਜਾਣਕਾਰੀ ਲਈ ਖੇਤੀਬਾੜੀ ਵਿਕਾਸ ਅਫਸਰ (ਸੂਚਨਾ) ਸੁਰਿੰਦਰ ਸਿੰਘ (98146-65016) ਦੀ ਡਿਊਟੀ ਲਾਈ ਗਈ ਹੈ। ਇਸ ਤੋਂ ਇਲਾਵਾ ਕਿਸਾਨ ਪੁੱਛਗਿੱਛ ਲਈ ਕਿਸਾਨ ਕਾਲ ਸੈਂਟਰ 1800-180-1551 ‘ਤੇ ਵੀ ਸੰਪਰਕ ਕਰ ਸਕਦੇ ਹਨ।

Share This :

Leave a Reply