ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਦੀ ਸਪਲਾਈ ’ਤੇ ਲੱਗੇ ਟਰੱਕਾਂ ਦੀ ਮੁਰੰਮਤ ਲਈ ਮਕੈਨਿਕਾਂ ਨੂੰ 8 ਤੋਂ 11 ਵਜੇ ਦੀ ਛੋਟ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਕੋਵਿਡ-19 ਰੋਕਥਾਮ ਲਈ ਲਾਏ ਗਏ ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਦੀ ਸਪਲਾਈ ’ਤੇ ਲੱਗੇ ਟਰੱਕਾਂ ਦੀ ਲੋੜੀਂਦੀ ਮੁਰੰਮਤ ਲਈ ਹਾਈਵੇਅ ’ਤੇ (ਮੁੱਖ ਤੌਰ ’ਤੇ ਪੈਟਰੋਲ/ਡੀਜ਼ਲ ਪੰਪਾਂ) ’ਤੇ ਸਥਿਤ ਟਰੱਕ ਰਿਪੇਅਰ ਦੀ ਦੁਕਾਨਾਂ ਨੂੰ ਸਵੇਰੇ 8:00 ਵਜੇ ਤੋਂ ਦਿਨੇ 11:00 ਵਜੇ ਤੱਕ ਦੀ ਛੋਟ ਦੇ ਦਿੱਤੀ ਹੈ।

ਉਕਤ ਛੋਟ ਕੋਵਿਡ-19 ਤਹਿਤ ਨਿਰਧਾਰਿਤ ਪ੍ਰੋਟੋਕਾਲ ਜਿਵੇਂ ਕਿ ਸੈਨੇਟਾਈਜ਼ਰ ਦੀ ਸੁਵਿਧਾ, ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਅਤੇ ਮਾਸਕ ਲਗਾਉਣ ਜਿਹੀਆਂ ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਸਾਵਧਾਨੀਆਂ ਦੀ ਪਾਲਣਾ ਦੀ ਸ਼ਰਤ ’ਤੇ ਹੋਵੇਗੀ।

Share This :

Leave a Reply