ਕਰੋਨਾ ਵਾਇਰਸ ਦੇ ਚਲਦਿਆਂ ਦੇਸੀ ਸਟੋਰ ਮਾਲਕਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਲੋਕ ਚਿੰਤਿਤ

ਟਰਾਂਟੋ ,ਕੈਨੇਡਾ (ਕੁਲਤਰਨ ਸਿੰਘ ਪਧਿਆਣਾ) ਟਰਾਂਟੋ ਤੇ ਆਲੇ-ਦੁਆਲੇ ਦੇ ਭਾਰਤੀ ਤੇ ਪਾਕਿਸਤਾਨੀ ਗਰੋਸਰੀ ਸਟੋਰਾਂ ਵਾਲਿਆਂ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਗਰੋਸਰੀ ਦੀ ਮੰਗ ਵੱਧਣ ਦੇ ਕਾਰਨ ਜ਼ਰੂਰੀ ਚੀਜ਼ਾਂ ਦੇ ਮੁੱਲ ਵਧਾ ਦਿੱਤੇ ਹਨ ਤਾਂਕਿ ਜ਼ਿਆਦਾ ਮੁਨਾਫ਼ਾ ਕਮਾਇਆ ਜਾ ਸਕੇ ਤੇ ਨਾਲ ਹੀ ਉਨਟਾਰੀਓ ਵਿਖੇ ਸਰਕਾਰੀ ਸਕੂਲ ਬੰਦ ਹੋਣ ਤੋਂ ਬਾਅਦ ਗਰੋਸਰੀ ਸਟੋਰਾਂ ਦੇ ਬਾਹਰ ਲੋਕਾਂ ਦੀਆਂ ਲਾਇਨਾਂ ਵੀ ਲੱਗਣ ਲੱਗ ਪਈਆਂ ਹਨ,ਲੋਕ ਆਟੇ ਤੇ ਦਾਲਾਂ ਦੇ ਵੱਲ ਜ਼ਿਆਦਾ ਹੋ ਗਏ ਹਨ ਤੇ ਇੰਨਾ ਦੀਆਂ ਹੀ ਕੀਮਤਾਂ ਕੁੱਝ ਸਟੋਰਾਂ ਤੇ ਵੱਧਣ ਬਾਰੇ ਦੱਸਿਆ ਜਾ ਰਿਹਾ ਹੈ। ਕੁੱਝ ਸਟੋਰਾਂ ਤੇ ਦਿਨ ਵਿੱਚ ਦੋ-ਦੋ ਬਾਰ ਰੇਟ ਵੱਧੇ ਹਨ । ਸਟੋਰ ਮਾਲਕਾਂ ਦੇ ਇਸ ਵਰਤਾਰੇ ਤੋਂ ਲੋਕ ਚਿੰਤਿਤ ਨਜ਼ਰ ਆ ਰਹੇ ਹਨ ‌। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਲੋਕਾਂ ਵਿੱਚ ਜ਼ਰੂਰੀ ਚੀਜ਼ਾਂ ਨੂੰ ਸਟਾਕ ਕਰਨ ਦੀ ਹੋੜ ਲੱਗੀ ਹੋਈ ਹੈ ਜਿਸਦਾ ਕੁੱਝ ਮੁਨਾਫ਼ਾਖੋਰ ਫਾਇਦਾ ਚੁੱਕ ਰਹੇ ਹਨ ।

Share This :

Leave a Reply