
ਧਨੌਲਾ (ਸੁਖਚੈਨ ਸਿੰਘ) ਅਜ਼ਾਦ ਪ੍ਰੈਸ ਕਲੱਬ ਦੇ ਪ੍ਰਧਾਨ ਸ ਬਲਵੰਤ ਸਿੰਘ ਸਿੱਧੂ ਨੇ ਆਪਣੇ ਇਕ ਬਿਆਨ ਰਾਂਹੀ ਮੰਗ ਕੀਤੀ ਹੈ ਕਿ ਜਿਸ ਤਰਾਂ ਦਿਲੀ ਸਰਕਾਰ ਤੇ ਪੰਜਾਬ ਸਰਕਾਰ ਨੇ ਪੁਲਸ ਅਤੇ ਡਾਕਟਰਾਂ ਤੇ ਹੋਰ ਮੁਲਾਜ਼ਮਾਂ ਦਾ ਵੀਮਾ ਤੇ ਹੋਰ ਸਹੂਲਤਾ ਦਿੱਤੀਆਂ ਹਨ ਇਸੇ ਤਰਾ ਲੌਕਡਾਉਂਨ ਵਿਚ ਸੇਵਾ ਕਰ ਰਹੇ ਇਨਾ ਮੁਲਾਜਮਾ ਤੋ ਦੋ ਕਦਮ ਅਗੇ ਹੋਕੇ ਘਰਾ ਵਿਚ ਬੈਠੇ ਲੋਕਾ ਵਾਸਤੇ ਤਾਜਾ ਤੇ ਇਕ ਦੂਸਰੇ ਤੋ ਅਗੇ ਹੋਕੇ ਆਪਣੇ ਸਿਰਾ ਤੇ ਕੱਫਣ ਬੱਨਕੇ ਜਾਣਕਾਰੀ ਦੇਣ ਵਾਲੇ ਸਾਰੇ ਪੱਤਰਕਾਰਾ ਵੀਰਾਂ ਨੂੰ ਵੀ ਇਸ ਸਕੀਮ ਵਿਚ ਲਿਇਉਣਾ ਚਾਹੀਦਾ ਹੈ ਤਾ ਇਸ ਜੋਖਮ ਭਰੇ ਕੰਮ ਨੂੰ ਹੋਰ ਦਲੇਰੀ ਨਾਲ ਲੋਕਾ ਤੱਕ ਪਹੁੰਚਾਇਆ ਜਾ ਸਕੇ ਆਪ ਸੱਭ ਨੂੰ ਪਤਾ ਹੈ ਕਿ ਕੋਈ ਵੀ ਸਰਕਾਰੀ ਮੁਲਾਜ਼ਮ 40 50 ਹਜਾਰ ਤੋ ਘੱਟ ਤਨਖ਼ਾਹ ਨਹੀ ਲੈਂਦਾ ਜਦੋ ਕਿ ਇੰਨਾਂ ਨੂੰ ਸੁਭਦਾ ਦਿਤੀ ਹੈ ਫਿਰ ਸਾਨੂੰ ਵੀ ਮਿਲਣੀ ਚਾਹੀਦੈ ਹੈ

ਅਸੀਂ ਇੰਨਾਂ ਦਾ ਵਿਰੋਧ ਨਹੀ ਕਰ ਰਹੇ ਅਸੀਂ ਤਾਂ ਆਪਣਾ ਦੁਖੜਾ ਰੋ ਰਹੇ ਹਾ ਪੱਤਰਕਾਰਾਂ ਦੀ ਅਦਾਰਿਆਂ ਵੱਲੋਂ ਜਿੰਨੀ ਤਨਖਾਹ ਮਿਲਦੀ ਹੈ ਇਸ ਵਾਰੇ ਪ੍ਰਸ਼ਾਸਨ ਤੇ ਸਰਕਾਰ ਵੀ ਭਲੀ ਭਾਂਤ ਜਾਂਣੂ ਹਨ ਅਸੀ ਸਰਕਾਰ ਨੂੰ ਦਸਣਾ ਚਾਹੁੰਦੇ ਹਾ ਇਸ ਬਖਤ ਜੇ ਕਿਸੇ ਨੂੰ ਖਤਰਾ ਹੈ ਉਹ ਹਨ ਪਤਰਕਾਰ ਇਸ ਤੋ ਵੀ ਵੱਧ ਖਤਰਾ ਜੋ ਮੇਰੇ ਭਰਾ ਇਲੈਕ੍ਰੋਨਕ ਮੀਡੀਏ ਲਈ ਕੰਮ ਕਰ ਰਹੇ ਹਨ ਉਂਨਾਂ ਲਈ ਕਿਉ ਕਿ ਉਂਨਾਂ ਮਰੀਜ਼ ਨਾਲ ਤੇ ਉਨਾ ਦੇ ਪ੍ਰੀਵਾਰ ਨਾਲ ਡਾਕਟਰਾਂ ਨਾਲ ਗਲ ਕਰਨੀ ਪੈਂਦੀ ਹੈ ਪਤਾ ਨਹੀ ਹੋਰ ਕਿਥੇ ਕਿਥੇ ਮੱਚਦੀ ਅੱਗ ਵਿਚ ਹੱਥ ਪਾਉਣਾ ਪੈਂਦੈਂ ਚੈਨਲ ਦਾ ਲੋਗੋ ਵੀ ਜੋ ਸਾਡੇ ਹੱਥ ਵਿਚ ਹੁੰਦੈ ਉਹ ਵੀ ਮੂਹ ਦੇ ਨੇੜੇ ਕਰਕੇ ਆਵਾਜ ਰਕਾਉਡ ਕਰਨੀ ਪੈਂਦੀ ਹੈ ਮੈ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾ ਕਿ ਇੰਟਰਵਿਉ ਕਰਨ ਸਮੇ ਕਾਲਰ ਮਾਈਕ ਹੀ ਵਰਤਣ ਕਰਨ ਤਾ ਕਿ ਆਪਣਾ ਵੀ ਬਚਾ ਕਰ ਸਕੀਏ ਪਰ ਇਕ ਪਤਰਕਾਰ ਹੀ ਹੈ ਜੋ ਆਪਣੇ ਕੋਲੋ ਤੇਲ ਫੁਕ ਕੇ ਭੁੱਖਾ ਤਿਰਹਾਇਆ ਫ਼ੀਲਡ ਵਿਚ ਕੰਮ ਕਰਦਾ ਹੈ ਡਾਂਗਾਂ ਸੋਟੀਆਂ ਦੀ ਨਾ ਪ੍ਰਵਾਹ ਕਰਦਾ ਹੋਇਆਂ ਆਪਣੀ ਸੇਵਾ ਨਿਰੰਤਰ ਰੱਖ ਰਿਹੈ ਇਸ ਸਮੇਂ ਸਭ ਲੋਕ ਘਰਾ ਵਿਚ ਬੈਠੇ ਖ਼ਬਰ ਤਾ ਸੱਭ ਨੂੰ ਪਹਿਲਾ ਤਾਜ਼ੀ ਤੇ ਬੱਡੀ ਦੀ ਮੰਗ ਹੁੰਦੀ ਹੈ ਪਰ ਇਸ ਪਿਂਛੇ ਕਿਨਾ ਜੁੱਧ ਲੜਨਾ ਪੈਂਦੇ ਇਸ ਨੂੰ ਕੋਈ ਵੀ ਜਾਨਣਾ ਨਹੀ ਚਾਹੁੰਦਾ ਮੈ ਪ੍ਰਸ਼ਾਸਨ ਤੋ ਅਤੇ ਹਲਕਾ ਵਿਧਾਇਕ ਤੋ ਮੰਗ ਕਰਦਾ ਕਿ ਸਾਡੀ ਮੰਗ ਆਪਣੇ ਰਾਹੀਂ ਮੁਖਮੰਤਰੀ ਤੱਕ ਪਹੁੰਚਾਉਣ ਤਾ ਕਿ ਮੀਡੀਉ ਨੂੰ ਤੀਜਾ ਥੰਮ ਕਹਿਣ ਮਾਤਰ ਹੀ ਨਾ ਰਹਿਣ ਦਿਤਾ ਜਾਵੇ ਕੋਈ ਵੀ ਮਾੜਾ ਸਮਾਂ ਆਉਣ ਤੇ ਪੱਤਰਕਾਰ ਭਰਾ ਆਪਣਾ ਇੰਨਾਂ ਸਰਕਾਰੀ ਮਦਦ ਨਾਲ ਇਲਾਜ ਅਤੇ ਹੋਰ ਲੋੜਾਂ ਪੂਰੀਆਂ ਕਰ ਸਕਣ