ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) -ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ 14,582 ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ 340,824 ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਵਾਇਰਸ ਨੂੰ ਹਰਾ ਕੇ ਜ਼ਿੰਦਗੀ ਦੀ ਲੜਾਈ ਜਿੱਤਣ ਵਾਲੇ ਲੋਕਾਂ ਦੀ ਗਿਣਤੀ 97,574 ਹੋ ਗਈ ਹੈ।
ਅਮਰੀਕਾ ਵਿੱਚ ਇਸ ਸਮੇਂ ਕੁਲ 38,757 ਲੋਕ ਕਰੋਨਾਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਅਤੇ ਇਸ ਅੰਕੜੇ ਨਾਲ ਅਮਰੀਕਾ ਦੁਨੀਆ ਪੱਧਰ ਤੇ ਤੀਸਰੇ ਨੰਬਰ ਤੇ ਪਹੁੰਚ ਚੁਕਿਆ ਹੈ। ਅਮਰੀਰਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲ਼ਿਆ ਦੀ ਗਿਣਤੀ 414 ਨੂੰ ਪਾਰ ਕਰ ਗਈ ਹੈ। ਇਸ ਵਾਇਰਸ ਦੇ ਇਲਾਜ ਲਈ ਫਿਲਹਾਲ ਅਜੇ ਤੱਕ ਕਿਸੇ ਮੁਲਕ ਕੋਲ ਕੋਈ ਇਲਾਜ ਨਹੀਂ ਹੈ ਪਰ ਇਸ ਤੋਂ ਬਚਾਅ ਹੀ ਇਸ ਖਿਲਾਫ ਸਭ ਤੋਂ ਵੱਡਾ ਹਥਿਆਰ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰਮਨੀ ਵਿਚ ਦੋ ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹੋ ਜਿਹੀ ਸਖ਼ਤ ਪਾਬੰਦੀ ਅਮਰੀਕਾ ਨੂੰ ਵੀ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਆਉਣ ਵਾਲੇ ਦਿਨ ਅਮਰੀਕਾ ਲਈ ਹੋਰ ਵੀ ਭਿਆਨਕ ਹੋਣਗੇ। ਕਿਰਪਾ ਕਰਕੇ ਆਪੋ ਆਪਣੇ ਘਰਾਂ ਵਿੱਚ ਰਹੋ, ਬਿਨਾਂ ਮਤਲਬ ਸੜਕਾਂ ਤੇ ਨਾਂ ਨਿਕਲੋ, ਸ਼ੋਸ਼ਲ ਡਿਸਟਿੰਸ ਰੱਖੋ, ਆਪਣੇ ਹੱਥ ਸਾਬਣ ਨਾਲ ਘੱਟੋ ਘੱਟ 20 ਸੈਕਿੰਡ ਲਈ ਵਾਰ-ਵਾਰ ਧੋਵੋ, ਆਲੇ ਦੁਆਲੇ ਦੀ ਸਫਾਈ ਰੱਖੋ, ਹੱਥ ਨਾ ਮਿਲਾਓ। ਕਿਰਪਾ ਕਰਕੇ ਘਰੇ ਰਹੋ।