ਕਰੋਨਾਵਾਇਰਸ ਦੇ ਲਾਕਡਾਊਨ ਦੌਰਾਨ ਆਪਣੇ-ਆਪਣੇ ਢੰਗ ਨਾਲ ਹਰ ਕੋਈ ਭਾਈਚਾਰੇ ਦੀ ਮਦਦ ਕਰ ਰਿਹਾ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ) ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਆਪ ਚਾਹੇ ਔਕੜਾ ਵਿੱਚ ਦੀ ਗੁਜ਼ਰ ਰਹੇ ਹੋਣ, ਪਰ ਭਾਈਚਾਰੇ ਵਿੱਚ ਮੁਸੀਬਤ ਆਉਣ ‘ਤੇ ਸਾਹਮਣੇ ਪਹਿਲੀ ਕਤਾਰ ਵਿੱਚ ਖੜ ਸਮੁੱਚੇ ਭਾਈਚਾਰੇ ਦੀ ਮਦਦ ਕਰਦੇ ਹਨ। ਅੱਜ ਪੰਜਾਬੀ ਦੁਨੀਆ ਭਰ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦੇ ਚਲਦਿਆਂ, ਲੋੜਵੰਦਾ ਲਈ ਆਪਣੇ-ਆਪਣੇ ਤਰੀਕੇ ਨਾਲ ਮਦਦ ਕਰ ਰਹੇ ਹਨ।

ਅੱਜ ਬਹੁਤ ਸਾਰੇ ਕੰਮ ਬੰਦ ਹੋ ਗਏ ਹਨ ਅਤੇ ਲੋਕ ਆਪਣੀਆਂ ਨੌਕਰੀਆਂ ਤੋਂ ਘਰ ਬੈਠੇ ਹਨ। ਬੇਸੱਕ ਸਰਕਾਰਾ ਬਹੁਤ ਮਦਦ ਕਰ ਰਹੀਆਂ ਹਨ, ਪਰ ਫਿਰ ਵੀ ਸਮੁੱਚਾ ਪੰਜਾਬੀ ਭਾਈਚਾਰਾ ਅੱਗੇ ਆ ਥਾਂ-ਥਾਂ ਲੰਗਰ ਵਰਤਾ ਰਿਹਾ ਹੈ ਅਤੇ ਲੋੜਵੰਦ ਬਜ਼ੁਰਗਾਂ ਨੂੰ ਗਰੋਸਰੀ ਘਰ-ਘਰ ਪਹੁੰਚਾਉਣ ਦਾ ਉਪਰਾਲਾ ਵੀ ਕਰ ਰਿਹਾ ਹੈ। ਇਸੇ ਤਰ੍ਹਾਂ ਮਸਕਾ ਦੀ ਕਮੀ ਹੋਣ ਕਰਕੇ ਬੀਬੀਆਂ ਕੱਪੜੇ ਦੇ ਘਰੋਂ ਮਸ਼ਕ ਬਣਾ ਲੋੜਵੰਦਾ ਅਤੇ ਹਸਪਤਾਲਾਂ ਨੂੰ ਭੇਜ ਰਹੀਆਂ ਹਨ। ਇਸ ਸਾਰੀ ਸੇਵਾ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਕੈਲੀਫੋਰਨੀਆ ਦੇ ਸ਼ਹਿਰ ਮੰਡੇਰਾਂ ਦੇ ਇਕ ਸਟੋਰ ਅਤੇ ਗੈਸ਼ ਸਟੇਸ਼ਨ (ਪਟਰੋਲ ਪੰਪ) ਨੂੰ ਦੇਖਿਆ ਗਿਆ। ਜੋ ਇਲਾਕੇ ਵਿੱਚ ਲਾਕਡਾਊਨ ਦੇ ਚਲਦਿਆਂ ਸਭ ਤੋਂ ਘੱਟ ਰੇਟ $ 1.99 (ਇਕ ਡਾਲਰ, ਨੜਿਨਵੇ ਸ਼ੈਟ) ‘ਤੇ ਗੈਸ ਵੇਚ ਰਿਹਾ ਸੀ। ਜਦ ਕਿ ਬਾਕੀ ਸਾਰੇ ਸ਼ਹਿਰ ਵਿੱਚ ਗੈਸ਼ ਮਹਿੰਗੀ ਹੈ। ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਬਹੁਗਿਣਤੀ ਲੋਕ ਕੰਮਾਂ ਤੋਂ ਵਾਂਝੇ ਹੋ ਗਏ ਹਨ ਅਤੇ ਹੁਣ ਉਨ੍ਹਾਂ ਕੋਲ ਅਮਦਨ ਦੇ ਸਾਧਨ ਘੱਟ ਹਨ। ਆਪਣਾ ਭਾਈਚਾਰਾ ਲੰਗਰਾਂ ਆਦਿਕ ਦੀਆ ਸੇਵਾਵਾ ਨਿਭਾ ਰਿਹਾ ਹੈ। ਪਰ ਮੇਰੀ ਇੱਛਾ ਸੀ ਕਿ ਲੋਕਾ ਦੀ ਮਦਦ ਮੈਂ ਵੀ ਕਰਾ, ਜੋ ਸਸਤੀ ਗੈਸ (ਪਟਰੋਲ) ਵੇਚ ਇਸ ਤਰੀਕੇ ਨਾਲ ਬਿਨ੍ਹਾਂ ਮੁਨਾਫਾ ਲਿਆ, ਲਾਗਤ ਕੀਮਤ ‘ਤੇ ਗੈਸ ਵੇਚ ਕਰ ਰਿਹਾ ਹਾਂ। ਹੁਣ ਮੇਰੇ ਗਾਹਕ ਵੀ ਬਹੁਤ ਖੁਸ਼ ਹਨ ਅਤੇ ਮੈਨੂੰ ਵੀ ਸੰਤੁਸ਼ਟੀ ਹੈ।

Share This :

Leave a Reply