
ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਜਾਨ ਹਾਪਕਿੰਸ ਕੋਰੋਨਾਵਾਇਰਸ ਟ੍ਰੇਕਰ ਮੁਤਾਬਕ ਚੀਨ ਦੇ ਵੁਹਾਨ ਸ਼ਹਿਰ ਤੋਂ ਪੈਦਾ ਹੋਇਆ ਇਹ ਵਾਇਰਸ ਹੁਣ ਤੱਕ ਦੁਨੀਆ ਭਰ ਵਿਚ 15,495 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਅਤੇ ਦੁਨੀਆ ਦੇ ਕਰੀਬ 182 ਦੇਸ਼ਾਂ ਅਤੇ ਖੇਤਰਾਂ ਵਿਚ 360,815 ਲੱਖ ਤੋਂ ਜ਼ਿਆਦਾ ਲੋਕ ਇਸ ਤੋਂ ਇਨਫੈਕਟਡ ਪਾਏ ਗਏ ਹਨ। ਹੁਣ ਤੱਕ ਇਟਲੀ ਵਿੱਚ ਸਭ ਤੋਂ ਜ਼ਿਆਦਾ 5476 ਲੋਕ ਇਸ ਭਿਆਨਕ ਬਿਮਾਰੀ ਦੀ ਭੇਂਟ ਚੜ ਚੁੱਕੇ ਹਨ। ਅਮਰੀਰਾ ਵਿੱਚ ਵੀ ਹੁਣ ਤੱਕ ਇਸ ਬਿਮਾਰੀ ਨਾਲ 40,841 ਹਜ਼ਾਰ ਲੋਕ ਪੀੜਤ ਪਾਏ ਗਏ ਹਨ, ਅਤੇ 483 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਹਨ। ਦੋਸਤੋ ਡਾਕਟਰਾਂ ਅਤੇ ਸਰਕਾਰਾਂ ਦੀ ਸਲਾਹ ਮੰਨੋ ਘਰਾਂ ਵਿੱਚ ਰਹੋ, ਹੱਥ ਵਾਰ ਵਾਰ ਧੋਵੋ, ਕਿਸੇ ਮਾਲ ਹੱਥ ਨਾਂ ਮਲ਼ਾਓ, ਸ਼ੋਸ਼ਲ ਡਿਸਟਿੰਸ ਜ਼ਰੂਰ ਰੱਖੋ, ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ। ਅਗਰ ਸਟੋਰ ਤੋਂ ਸੈਨੇਟੈਇਜ਼ਰ ਨਹੀਂ ਮਿਲਦਾ ਤੁਸੀਂ ਘਰ ਵਿੱਚ ਬਣਾ ਸਕਦੇ ਹੋ।

ਤਰੀਕਾ- ਘਰ ਲਈ ਸੈਨੀਟਾਈਜ਼ਰ
ਤਿੰਨ ਚੌਥਾਈ ਹਿੱਸਾ ਆਈਸੋਪ੍ਰੋਪਾਈਲ ਅਲਕੋਹਲ, ਇਕ ਹਿੱਸਾ ਐਲੋਵੀਰਾ ਜੈੱਲ ਅਤੇ ਲਵੈਂਡਰ, ਯੂਕਲੀਪਟਸ/ਲੈਮਨ ਜੂਸ ਜਾਂ ਗਲਿਸਰੀਨ ਦੀਆਂ ਕੁਝ ਬੂੰਦਾਂ ਪਾ ਕੇ ਘਰੇਲੂ ਇਸਤੇਮਾਲ ਲਈ ਘਰ ਹੀ ਸੈਨੀਟਾਈਜ਼ਰ ਬਣਾਇਆ ਜਾ ਸਕਦਾ ਹੈ।
ਸਪ੍ਰੇਅ ਸੈਨੀਟਾਈਜ਼ਰ
ਇਕ ਲਿਟਰ ਆਈਸੋਪ੍ਰੋਪਾਈਲ ਅਲਕੋਹਲ ’ਚ 100 ਮਿਲੀਲਿਟਰ ਡਿਸਟਿਲਡ ਵਾਟਰ (ਪਾਣੀ ਨੂੰ ਪਹਿਲਾਂ ਉਬਾਲੋ ਅਤੇ ਫਿਰ ਠੰਡਾ ਕਰ ਲਓ) ਦਾ ਇਸਤੇਮਾਲ ਕਰੋ। ਇਸ ’ਚ 3 ਵੱਡੇ ਚਮਚ ਗਲਿਸਰੀਨ ਅਤੇ 3 ਵੱਡੇ ਚਮਚ ਹਾਈਡ੍ਰੋਜਨ ਪਰਆਕਸਾਈਡ ਪਾਓ। ਸਾਰਿਆਂ ਨੂੰ ਇਕ ਬੋਤਲ ’ਚ ਪਾ ਕੇ ਮਿਕਸ ਕਰੋ ਅਤੇ ਫਿਰ ਇਸ ਨੂੰ ਸਪ੍ਰੇਅ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।




















