ਕਰਫਿਊ ਦੌਰਾਨ ਮਾਰਕਫੈੱਡ ਤੇ ਸਹਿਕਾਰੀ ਸਭਾਵਾਂ ਵੱਲੋਂ ਲੋਕਾਂ ਨੂੰ 63 ਲੱਖ ਤੋਂ ਵੱਧ ਦਾ ਸਮਾਨ ਮੁਹੱਈਆ ਕਰਵਾਇਆ

ਲੋਕਾਂ ਦੇ ਘਰਾਂ ਤੱਕ ਰੋਜ਼ਾਨਾ ਦੀ ਵਰਤੋਂ ਦਾ ਸਮਾਨ ਪਹੁੰਚਾਏ ਜਾਣ ਦਾ ਦ੍ਰਿਸ਼।

ਫਤਹਿਗੜ੍ਹ ਸਾਹਿਬ (ਸੂਦ) ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਮਾਰਕਫੈੱਡ ਅਤੇ ਸਹਿਕਾਰੀ ਸਭਾਵਾਂ ਵੱਲੋਂ ਲੋਕਾਂ ਦੇ ਘਰਾਂ ਤੱਕ ਉਚ ਮਿਆਰ ਦਾ ਸਮਾਨ ਪਹੁੰਚਾਇਆ ਗਿਆ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਬੂਟਾ ਸਿੰਘ ਨੇ ਦੱਸਿਆ ਕਿ ਕੋਰੋਨਾ ਕਰ ਕੇ ਲਗਾਏ ਗਏ ਕਰਫਿਊ ਦੌਰਾਨ ਜਦੋਂ ਸਾਰੇ ਬਾਜ਼ਾਰ ਬੰਦ ਸਨ ਤਾਂ ਸਹਿਕਾਰੀ ਸਭਾਵਾਂ ਅਤੇ ਮਾਰਕਫੈਡ ਵੱਲੋਂ ਪਿੰਡਾਂ ਤੇ ਸ਼ਹਿਰਾਂ ਨੇ ਲੋਕਾਂ ਨੂੰ ਤਕਰੀਬਨ 63 ਲੱਖ ਰੁਪਏ ਦਾ ਰੋਜ਼ਾਨਾਂ ਵਰਤੋਂ ਦਾ ਸਮਾਨ

ਜਿਵੇਂ ਕਿ ਖਾਣ ਦੀਆਂ ਵਸਤਾਂ ਅਤੇ ਕੈਟਲਫੀਡ ਘਰ-ਘਰ ਜਾ ਕੇ ਮੁਹੱਈਆ ਕਰਵਾਈ ਗਈ।ਬੂਟਾ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਵਰਤੋਂ ਦਾ ਸਮਾਨ ਲੋਕਾਂ ਤੱਕ ਪੁੱਜਦਾ ਕਰਨ ਵਿੱਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਕਿ ਲੋਕਾਂ ਨੂੰ ਇਸ ਸਬੰਧੀ ਕੋਈ ਦਿੱਕਤ ਨਾ ਆਵੇ ਅਤੇ ਕਾਲਾ ਬਾਜ਼ਾਰੀ ਵੀ ਨਾ ਹੋਵੇ।  ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਸਮੇਂ ਜ਼ਿਲ੍ਹੇ ਅੰਦਰਲੀਆਂ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾਵਾਂ ਨੂੰ ਮਾਰਕਫੈੱਡ ਦੀਆਂ ਦੀਆਂ ਵਸਤਾਂ ਦੇ ਨਾਲ-ਨਾਲ ਲਗਾਤਾਰ ਖਾਦ ਦੀ ਸਪਲਾਈ ਵੀ ਕੀਤੀ ਗਈ ਤਾਂ ਜੋ ਖਾਣਯੋਗ ਸਮਾਨ ਦੇ ਨਾਲ ਨਾਲ ਪਸ਼ੂਆਂ ਲਈ ਮਿਆਰੀ ਖੁਰਾਕ ਤੇ ਖੇਤਾਂ ਲਈ ਖਾਦ ਸਬੰਧੀ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

Share This :

Leave a Reply