ਕਰਫਿਊ ਦੇ ਚੱਲਦੇ ਖੇਤੀ ਵਿਭਾਗ ਨੇ ਕੰਟਰੋਲ ਰੂਮ ਦਾ ਸਮਾਂ 17 ਮਈ ਤੱਕ ਵਧਾਇਆ

ਅੰਮ੍ਰਿਤਸਰ (ਮੀਡੀਆ ਬਿਊਰੋ ) ਕਰਫਿਊ ਦੇ ਦਿਨ ਤੋਂ ਹੀ ਕਿਸਾਨਾਂ ਨਾਲ ਫਸਲਾਂ ਦੀਆਂ ਸਮੱਸਿਆਵਾਂ ਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਖਾਦ, ਬੀਜ ਤੇ ਕੀਟਨਾਸ਼ਕਾਂ ਆਦਿ ਦੀ ਸਲਾਹ ਦੇਣ ਲਈ ਖੇਤੀਬਾੜੀ ਵਿਭਾਗ ਨੇ ਫੋਨ ਉਤੇ ਕਾਸਨਾਂ ਨੂੰ ਹਰੇਕ ਤਰਾਂ ਦੀ ਜਾਣਕਾਰੀ ਦੇਣ ਲਈ ਬਣਾਏ ਗਏ ਕੰਟਰੋਲ ਰੂਮ ਦਾ ਸਮਾਂ 17 ਮਈ ਤੱਕ ਵਧਾ ਦਿੱਤਾ ਹੈ। ਜ਼ਿਲਾ ਖੇਤੀ ਅਧਿਕਾਰੀ ਸ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ, ਉਨਾਂ ਲਈ ਬੀਜ਼, ਖਾਦ ਤੇ ਦਵਾਈਆਂ ਆਦਿ ਦਾ ਢੁਕਵਾਂ ਸਮਾਂ ਹੈ, ਸੋ ਕਿਸਾਨ ਕਰਫਿਊ ਦੇ ਚੱਲਦੇ ਖੇਤੀ ਮਾਹਿਰਾਂ ਦੀ ਰੈਅ ਲੈਣ ਲਈ ਇਸ ਕੰਟਰੋਲ ਰੂਮ ਦੀ ਵਰਤੋਂ ਕਰ ਸਕਦੇ ਹਨ।

ਉਨਾਂ ਦੱਸਿਆ ਕਿ ਇਸ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਬਕਾਇਦਾ ਡਿਊਟੀ ਲਗਾਈ ਗਈ ਹੈ, ਜੋ ਕਿ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਤੇ ਸਲਾਹ ਦਿੰਦੇ ਹਨ। ਉਨਾਂ ਦੱਸਿਆ ਕਿ 17 ਮਈ ਤੱਕ ਤਿਆਰ ਕੀਤੇ ਗਏ ਰੋਸਟਰ ਅਨੁਸਾਰ ਸੁਖਮਿੰਦਰ ਸਿੰਘ ਉਪਲ ਏ ਡੀ ਓ (ਇਨਫੋਰਸਮੈਂਟ) 3, 6, 9, 12 ਅਤੇ 15 ਮਈ ਨੂੰ ਆਪਣੇ ਫੋਨ ਨੰਬਰ 8872900030 ਉਤੇ ਕਿਸਾਨਾਂ ਲਈ ਹਾਜ਼ਰ ਰਹਿਣਗੇ। ਇਸੇ ਤਰਾਂ ਸੁਖਚੈਨ ਸਿੰਘ ਏ ਡੀ ਓ (ਬੀਜ) 2, 5, 8, 11, 14 ਅਤੇ 17 ਮਈ ਨੂੰ ਉਨਾਂ ਦੇ ਫੋਨ ਨੰਬਰ ਉਤੇ 9814860114 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਬਲਵਿੰਦਰ ਸਿੰਘ ਛੀਨਾ ਏ. ਡੀ. ਓ ਪੌਦ ਸੁਰੱਖਿਆ 4, 7, 10, 13 ਅਤੇ 16 ਮਈ ਨੂੰ ਕਿਸਾਨ ਵੀਰਾਂ ਦੀ ਸੇਵਾ ਵਿਚ ਕੰਟਰੋਲ ਰੂਮ ਉਤੇ ਡਿਊਟੀ ਕਰਨਗੇ। ਉਨਾਂ ਜਿਲੇ ਦੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਬੀਜਾਂ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਾਰੇ ਕਿਸੇ ਵੀ ਤਰਾਂ ਦੀ ਜਾਣਕਾਰੀ ਉਕਤ ਨੰਬਰਾਂ ਉਤੇ ਫੋਨ ਕਰਕੇ ਪ੍ਰਾਪਤ ਕਰ ਸਕਦੇ ਹਨ, ਤਾਂ ਜੋ ਉਨਾਂ ਨੂੰ ਖੇਤੀ ਲਈ ਕਿਸੇ ਤਰਾਂ ਦੀ ਕੋਈ ਸਮੱਸਿਆ ਨਾ ਆਵੇ।

Share This :

Leave a Reply