ਐਸ.ਪੀ. ਚੀਮਾ ਦੀ ਅਗਵਾਈ ਹੇਠ 6 ਟੀਮਾਂ ਨੇ ਦੋ ਘੰਟੇ ਜੇਲ ਦਾ ਚੱਪਾ-ਚੱਪਾ ਛਾਣਿਆਂ

ਨਾਭਾ (ਤਰੁਣ ਮਹਿਤਾ) ਪਟਿਆਲਾ ਪੁਲਿਸ ਨੇ ਜੇਲ ਪ੍ਰਸ਼ਾਸਨ ਨਾਲ ਮਿਲਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ ਦਾ ਅਚਨਚੇਤ ਨਿਰੀਖਣ ਕੀਤਾ। ਇਸ ਨਿਰੀਖਣ ਉਪਰੇਸ਼ਨ ਦੀ ਅਗਵਾਈ ਪਟਿਆਲਾ ਦੇ ਐਸ. ਪੀ. ਸੁਰੱਖਿਆ ਤੇ ਟ੍ਰੈਫਿਕ ਸ. ਪਲਵਿੰਦਰ ਸਿੰਘ ਚੀਮਾ ਨੇ ਕੀਤੀ। ਇਸ ਟੀਮ ‘ਚ ਜੇਲ ਸੁਪਰਡੈਂਟ ਸ. ਰਮਨਦੀਪ ਸਿੰਘ ਭੰਗੂ, ਡੀ.ਐਸ.ਪੀ. ਡੀ ਸ੍ਰੀ ਕ੍ਰਿਸ਼ਨ ਕੁਮਾਰ ਪੈਂਥੇ, ਡੀ.ਐਸ.ਪੀ. ਨਾਭਾ ਸ੍ਰੀ ਵਰਿੰਦਰਜੀਤ ਸਿੰਘ, ਡੀ.ਐਸ.ਪੀ. ਜੇਲ ਸੁਰੱਖਿਆ ਸ੍ਰੀ ਰਜਿੰਦਰ ਕੁਮਾਰ ਤੇ ਡੀ.ਐਸ.ਪੀ. ਜੇਲ ਸ. ਗੁਰਪ੍ਰੀਤ ਸਿੰਘ ਸ਼ਾਮਲ ਸਨ।

ਐਸ.ਪੀ. ਸ਼ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਮੁਤਾਬਕ ਅੱਜ ਦੁਪਹਿਰ 12 ਤੋਂ 2 ਵਜੇ ਤੱਕ ਕੀਤੇ ਗਏ ਇਸ ਅਚਨਚੇਤ ਨਿਰੀਖਣ ਉਪਰੇਸ਼ਨ ਦੌਰਾਨ ਦੋ ਮੋਬਾਇਲ ਫੋਨ ਬਰਾਮਦ ਹੋਏ, ਜਿਨ੍ਹਾਂ ‘ਚੋਂ ਇੱਕ ਫੋਨ, ਇੱਕ ਬੰਦੀ ਕੋਲੋਂ ਅਤੇ ਇੱਕ ਫੋਨ, ਜੇਲ ਦੀ ਕੰਧ ਵਿੱਚ ਇੱਟ ਹੇਠ ਲੁਕੋਇਆ ਹੋਇਆ ਸੀ।ਸ੍ਰੀ ਚੀਮਾ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਪੁਲਿਸ ਦੀਆਂ 6 ਟੀਮਾਂ, ਜਿਸ ‘ਚ 100 ਦੇ ਕਰੀਬ ਪੁਲਿਸ ਮੁਲਾਜਮ ਸ਼ਾਮਲ ਸਨ, ਨੇ ਛਾਪਾਮਾਰੀ ਕੀਤੀ ਅਤੇ ਇਨ੍ਹਾਂ ਟੀਮਾਂ ‘ਚ ਐਚ.ਐਚ.ਓ. ਕੋਤਵਾਲੀ ਤੇ ਥਾਣਾ ਭਾਦਸੋਂ, ਇੰਚਾਰਜ ਸੀਆਈਏ ਨਾਭਾ ਤੇ ਸਮਾਣਾ ਅਤੇ ਮੁਖੀ ਆਰਥਿਕ ਅਪਰਾਧ ਸ਼ਾਖਾ ਸਮੇਤ ਐਂਟੀਸਾਬੋਟਾਜ ਦੀਆਂ ਦੋ ਟੀਮਾਂ ਵੀ ਸ਼ਾਮਲ ਸਨ।ਜੇਲ ਸੁਪਰਡੈਂਟ ਸ. ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜੇਲ ਵਿੱਚੋਂ ਬਰਾਮਦ ਹੋਏ ਮੋਬਾਇਲ ਫੋਨਾਂ ਬਾਰੇ ਮੁਕਦਮਾ ਦਰਜ ਕਰਨ ਲਈ ਐਸ.ਐਚ.ਓ. ਸਦਰ ਨਾਭਾ ਨੂੰ ਪੱਤਰ ਲਿਖ ਦਿੱਤਾ ਹੈ ਅਤੇ ਇਸ ਦੀ ਜਾਣਕਾਰੀ ਏ.ਡੀ.ਜੀ.ਪੀ ਜੇਲਾਂ ਪੰਜਾਬ ਨੂੰ ਵੀ ਭੇਜ ਦਿੱਤੀ ਗਈ ਹੈ।

Share This :

Leave a Reply