ਫ਼ਤਹਿਗੜ੍ਹ ਸਾਹਿਬ (ਸੂਦ) ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌਡ਼ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨੋਹਰ ਸਿੰਘ ਅਤੇ ਸਮੂਹ ਸਟਾਫ ਦਾ ਕਰੋਨਾ ਮਹਾਂਮਾਰੀ ਦੌਰਾਨ ਸਮਾਜ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਯੂਥ ਕਾਂਗਰਸ ਦੇ ਪ੍ਰਧਾਨ ਮਨਪ੍ਰੀਤ ਸਿੰਘ ਪੀਤਾ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ ਐਮ ਓ ਡਾ ਮਨੋਹਰ ਸਿੰਘ ਨੇ ਯੂਥ ਕਾਂਗਰਸ ਪ੍ਰਧਾਨ ਮਨਪ੍ਰੀਤ ਸਿੰਘ ਪੀਤਾ ਦਾ ਦਿਲੋਂ ਧੰਨਵਾਦ ਕੀਤਾ। ਜਾਣਕਾਰੀ ਦਿੰਦਿਆਂ ਡਾ ਮਨੋਹਰ ਸਿੰਘ ਨੇ ਕਿਹਾ ਇਸ ਕਰੋਨਾ ਦੀ ਇਸ ਵਿਸ਼ਵ ਵਿਆਪੀ ਮਹਾਂਮਾਰੀ ਨੂੰ ਸਭ ਦੇ ਸਹਿਯੋਗ ਨਾਲ ਹਰਾਇਆ ਜਾ ਸਕਦਾ ਹੈ।ਓਹਨਾਂ ਕਿਹਾ ਕਿ ਇਸ ਲਾਕ ਡਾਉਨ ਦੌਰਾਨ ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਜਾਇਆ ਜਾਵੇ ।ਬਾਹਰ ਜਾਣ ਸਮੇਂ ਆਪਣੇ ਮੂੰਹ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਬਿਮਾਰੀ ਫੈਲਣ ਦੇ ਖਤਰੇ ਨੂੰ ਰੋਕਿਆ ਜਾ ਸਕੇ। ਬਲਾਕ ਐਜੂਕੇਟਰ ਪਰਦੀਪ ਸਿੰਘ ਕਿਹਾ ਕਿ ਸਮਾਜ ਵਲੋਂ ਸਨਮਾਨ ਅਤੇ ਸਾਥ ਨਾਲ ਸਮੁੱਚੇ ਸਟਾਫ਼ ਦੇ ਹੌਂਸਲੇ ਬੁਲੰਦ ਕਰਨ ਦਾ ਕੰਮ ਕੀਤਾ ਹੈ। ਇਸ ਮੌਕੇ ਡਾ ਨਵਜੋਤ ਸਿੰਘ,ਡਾ ਮਨਜੋਤ ਕੌਰ ,ਡਾ ਜਸਮੀਤ ਕੌਰ, ਜਸਵੀਰ ਕੌਰ ਐਲ ਐਚ ਵੀ, ਨਛੱਤਰ ਕੌਰ ਏ ਐਨ ਐਮ, ਗੁਰਨਾਮ ਸਿੰਘ ,ਜਗਰੂਪ ਸਿੰਘ ,ਗੁਰਪਾਲ ਸਿੰਘ ਅਤੇ ਅਵਤਾਰ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਦੇ ਮੈਂਬਰ ਹਾਜ਼ਰ ਸਨ।