ਐਨ ਆਰ ਆਈ ਲੋਕਾਂ ਦੇ ਭਾਰਤੀ ਵੀਜ਼ਾ ਅਤੇ ਓ.ਸੀ. ਆਈ. ਕਾਰਡ ਰੱਦ

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)– ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕਾਂ ਲਈ ਜਾਰੀ ਸਾਰੇ ਵੀਜ਼ਾ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਲਈ OCI (Overseas Citizenship of India) ਕਾਰਡ ਵੀਜ਼ਾ ਮੁਕਤ ਯਾਤਰਾ ਨੂੰ ਉਦੋਂ ਤੱਕ ਲਈ ਰੱਦ ਕਰ ਦਿੱਤਾ ਗਿਆ ਹੈ ਜਦੋਂ ਤੱਕ ਅੰਤਰਰਾਸ਼ਟਰੀ ਯਾਤਰਾ ‘ਤੇ ਭਾਰਤ ਦੀ ਪਾਬੰਦੀ ਲਾਗੂ ਰਹਿੰਦੀ ਹੈ। ਉਸ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਵਿਚ ਮੌਜੂਦ ਜਿਹੜੇ ਵਿਦੇਸ਼ੀ ਨਾਗਰਿਕਾਂ ਦੀ ਵੀਜ਼ਾ ਦੀ ਮਿਆਦ ਖਤਮ ਹੋ ਗਈ ਹੈ ਅਤੇ ਜਿਹੜੇ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਕਾਰਨ ਭਾਰਤ ਦੇ ਬਾਹਰ ਯਾਤਰਾ ਨਹੀਂ ਕਰ ਸਕਦੇ, ਉਹ ਵੀਜ਼ਾ ਦੀ ਮਿਆਦ ਵਧਾਏ ਜਾਣ ਦੇ ਲਈ ਐਪਲੀਕੇਸ਼ਨ ਦੇ ਸਕਦੇ ਹਨ।

ਉਹਨਾਂ ਤੋਂ ਵਾਧੂ ਫੀਸ ਨਹੀਂ ਲਈ ਜਾਵੇਗੀ। ਵੀਜ਼ਾ ਤੇ ਓਸੀਆਈ ਕਾਰਡ ਦੂਤਾਵਾਸ ਨੇ ਕਿਹਾ ਹੈ ਕਿ ਭਾਰਤ ਨਹੀਂ ਗਏ OCI ਕਾਰਡ ਧਾਰਕਾਂ ਨੂੰ ਵੀਜ਼ਾ ਮੁਕਤ ਯਾਤਰਾ ਦੀ ਜਿਹੜੀ ਸਹੂਲਤ ਦਿੱਤੀ ਗਈ ਸੀ ਉਹ ਭਾਰਤ ਤੋਂ ਅਤੇ ਭਾਰਤ ਵਿਚ ਅੰਤਰਰਾਸ਼ਟਰੀ ਹਵਾਈ ਯਾਤਰਾ ‘ਤੇ ਪਾਬੰਦੀ ਲਾਗੂ ਰਹਿਣ ਤੱਕ ਰੱਦ ਰਹੇਗੀ। ਇਸ ਸਮੇਂ ਭਾਰਤ ਵਿਚ ਮੌਜੂਦ OCI ਕਾਰਡ ਧਾਰਕਾਂ ਦਾ ਕਾਰਡ ਵੈਧ ਰਹੇਗਾ। ਉਸ ਨੇ ਕਿਹਾ ਕਿ ਉਹਨਾਂ ਵਿਦੇਸ਼ੀ ਲੋਕਾਂ ਲਈ ਜਾਰੀ ਸਾਰੇ ਵੀਜ਼ਾ ਰੱਦ ਕਰ ਦਿੱਤੇ ਜਾਂਦੇ ਹਨ ਜੋ ਇਸ ਸਮੇਂ ਭਾਰਤ ਵਿਚ ਨਹੀਂ ਹਨ। ਇਹ ਮੁਅੱਤਲੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਭਾਰਤ ਵਿਚ ਅੰਤਰਰਾਸ਼ਟਰੀ ਹਵਾਈ ਯਾਤਰਾ ਪਾਬੰਦੀ ਲਾਗੂ ਰਹੇਗੀ। ਦੂਤਾਵਾਸ ਨੇ ਕਿਹਾ ਕਿ ਇਹ ਨਿਯਮ ਡਿਪਲੋਮੈਟਾਂ, ਅਧਿਕਾਰਤ ਪਾਸਪੋਰਟ ਧਾਰਕਾਂ, ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸੰਗਠਨਾਂ ਦੇ ਕਰਮੀਆਂ ਅਤੇ ਰੋਜ਼ਗਾਰ ਤੇ ਪ੍ਰਾਜੈਕਟ ਵੀਜ਼ਾ ਧਾਰਕਾਂ ‘ਤੇ ਲਾਗੂ ਨਹੀਂ ਹੋਵੇਗਾ। ਭਾਰਤ ਨੇ ਕੋਰੋਨਾਵਾਇਰਸ ਇਨਫੈਕਸ਼ਨ ਨੂੰ ਕਾਬੂ ਕਰਨ ਦੇ ਲਈ 17 ਮਈ ਤੱਕ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

Share This :

Leave a Reply