ਐਕਟਰ,ਸਿੰਗਰ,ਅਤੇ ਮਸ਼ਹੂਰ ਐਂਕਰ ਸਤਿੰਦਰ ਸੱਤੀ ਦੀ ਜ਼ਿੰਦਗੀ ਦੇ ਸਫ਼ਰ ਤੇ ਇੱਕ ਨਿੱਕੀ ਜਿਹੀ ਝਾਤ

HCelebs.com

ਬੀਤੇ ਦਿਨੀਂ ਸਾਡੇ ਸਟੁਡਿਊ ਮਾਸਟਰ ਮਾਈਂਡ ਪਟਿਆਲਾ ਵਿਖੇ ਸਤਿੰਦਰ ਸੱਤੀ ਨੇ ਸਾਡੇ ਨਾਲ ਜ਼ਿੰਦਗੀ ਦੇ ਸਫ਼ਰ ਦੀ ਸਾਂਝ ਕੀਤੀ।ਲੋਕਾਂ ਦੇ ਦਿਲਾਂ ਨੂੰ ਛੂਹ ਜਾਣ ਵਾਲੇ ਕੁੱਝ ਸ਼ੇਅਰ ਤਾਂ ਸੁਨਣ ਨੂੰ ਮਿਲੇ ਨਾਲ ਹੀ ਉਨ੍ਹਾਂ ਨੇ ਐਕਟਿੰਗ ਅਤੇ ਗਾਇਕੀ ਦੇ ਖੇਤਰ ਵੱਲ ਰੁਝਾਨ ਦੇ ਸਫ਼ਰ ਬਾਰੇ ਵੀ ਚਾਨਣਾ ਪਾਇਆ

ਸਵਾਲ-  ਤੁਸੀਂ ਕਿਸ ਜਗ੍ਹਾ ਦੇ ਰਹਿਣ ਵਾਲੇ ਹੋ ਅਤੇ ਇੱਕ ਕਲਾਕਾਰ ਵਜੋਂ ਸਫ਼ਰ ਦੀ ਸ਼ੂਰੁਆਦ ਕਿਵੇਂ ਅਤੇ ਕਦੋਂ ਹੋਈ

ਜਵਾਬ- ਮੈ ਉਸ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਹਾਂ ਜਿਸ ਜਗ੍ਹਾ ਨਾਲ ਸ਼ਿਵ ਕੁਮਾਰ ਬਟਾਲਵੀ ਵਰਗੇ ਮਹਾਨ ਕਵੀਆਂ ਦੀਆ ਯਾਦਾਂ ਜੁੜੀਆਂ ਹਨ ਅਤੇ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਪਰਿਵਾਰ ਵੀ ਸਨ।ਬਟਾਲਾ ਸ਼ਹਿਰ ਵਿਚ ਸਕੂਲ ਦੀ ਪੜਾਈ ਕਰਨ ਤੋ ਬਾਅਦ ਅੰਮ੍ਰਿਤਸਰ ਸਾਹਿਬ ਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ  ਮਾਸਟਰ ਇਨ ਲਾਅ ਕੀਤੀ ਅਤੇ ਉੱਥੇ ਹੀ ਪੜਾਈ ਦੇ ਨਾਲ ਨਾਲ ਕਾਲਜ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਭਾਗ ਲੈਣਾ ਜਿਸ ਕਰਕੇ ਅਧਿਆਪਕਾ ਵੱਲੋਂ ਹੌਸਲਾ ਅਵਜਾਈ ਅਤੇ ਵਿਦਿਆਰਥੀਆ ਦੇ ਪਿਆਰ ਨੇ ਮੇਰੇ ਹੌਸਲੇ ਨੂੰ ਬੁਲੰਦ ਕੀਤਾ ਅਤੇ ਇਸ ਮਗਰੋਂ ਜਲੰਧਰ ਦੂਰਦਰਸ਼ਨ ਜਾ ਕੇ ਕੰਮ ਕਰਨ ਦਾ ਮੌਕਾ ਮਿਲਿਆ।ਬਤੌਰ ਐਂਕਰ ਦੂਰਦਰਸ਼ਨ ਦੇ ਸਰੋਤਿਆ ਤੋ ਬਹੁਤ ਪਿਆਰ ਮਿਲਿਆ। ਦੂਰਦਰਸ਼ਨ ਜਲੰਧਰ ਉਹ ਪਲੇਟਫ਼ਾਰਮ ਹੈ ਜਿੱਥੋਂ ਸ਼ਾਇਦ ਹੀ ਕੋਈ ਵੀ ਮਸ਼ਹੂਰ ਐਕਟਰ,ਸਿੰਗਰ ਜਾਂ ਕਲਾਕਾਰ ਨੇ ਆਪਣੇ ਕੰਮ ਦੀ ਸ਼ੂਰਆਦ ਨਾਂਕੀਤੀ ਹੋਵੇ।

ਸਵਾਲ- ਐਕਟਿੰਗ ਦਾ ਖ਼ਿਆਲ ਮਨ ਵਿਚ ਕਿਵੇਂ ਆਇਆ

ਜਵਾਬ- ਕਿਸੇ ਵੀ ਐਕਟਰ ਲਈ ਉਸ ਦੀ ਕਾਬਲੀਅਤ ਦੀ ਪਛਾਣ ਉਦੋਂ ਹੁੰਦੀ ਹੈ ਜਦੋ ਲੋਕਾਂਵਲੋ ਬੇਸ਼ੁਮਾਰ ਹੌਸਲਾ ਅਵਜਾਈ ਅਤੇ ਪਿਆਰ ਮਿਲੇ,ਅਤੇ ਦਰਸ਼ਕਾਂ ਵਿਚੋਂ ਹੀ ਮੈਨੂੰ ਕਈ ਸਰੋਤਿਆ ਦੇ ਖ਼ਤ ਅਤੇ ਸੁਨੇਹੇ ਆਏ ਕਿ ਮੈ ਫ਼ਿਲਮਾਂ ਵਿਚ ਵੀ ਜ਼ਰੂਰ ਕੰਮ ਕਰਾ ਸੋ ਮੈ ਕਈ ਪੰਜਾਬੀ ਫ਼ਿਲਮਾਂ ਵਿਚ ਕੰਮ ਵੀ ਕੀਤਾ ਅਤੇ ਬਹੁਤ ਕੁੱਝ ਸਿੱਖਿਆ ਵੀ ।ਕਿਉਂਕਿ ਸਿੱਖਣ ਦੀ ਕੋਈ ਹੱਦ ਨਹੀਂ ਹੁੰਦੀ । ਬਾਕੀ ਰੱਬ ਤੇ ਵਿਸ਼ਵਾਸ ਵੀ ਹੋਣਾ ਚਾਹੀਦਾ ਹੈ ਕਿਉਂਕਿ ਬਜ਼ੁਰਗ ਕਹਿੰਦੇ ਸੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ।

ਗੱਲਾ ਕਰਨ ਨੂੰ ਤਾਂ ਭਾਵੇਂ ਲੱਖ ਕਰੀਏ

ਗੱਲ ਇੱਕ ਗਲ ਨਾਲ ਹੀ ਮੁੱਕ ਜਾਣੀ ਏ

ਅੱਲਾ,ਵਾਹਿਗੁਰੂ ਤੇ ਭਾਵੇਂ ਰਾਮ ਕਹਿ ਲਈਏ

ਗੱਲ ਉਸੇ ਤੋ ਸ਼ੁਰੂ ਤੇ ਉਸੇ ਤੇ ਮੁੱਕ ਜਾਣੀ ਏ

ਸਵਾਲ- ਸਟੇਜ ਉੱਤੇ ਕੰਮ ਕਰਦੇ ਸਮੇਂ ਏਨੇ ਸ਼ੇਅਰ ਯਾਦ ਰੱਖਣਾ ਔਖਾ ਜਾ ਨਹੀਂ ਲੱਗਦਾ

ਜਵਾਬ-(ਹੱਸ ਕੇ) ਹਮੇਸ਼ਾ ਆਪਣੀ ਪਰਫਾਰਮਸ ਨੂੰ ਨਿਖਾਰਨ ਲਈ ਏਧਰ ਉਧਰ ਦੀਆ ਗੱਲਾ ਤੋ ਦੂਰ ਰਹਿਣਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਾਂ ਦੇ ਦਿਲਾਂ ਵਿਚ ਤੁਹਾਡੇ ਪ੍ਰਤੀ ਪਿਆਰ ਹੀ ਤੁਹਾਨੂੰ ਇਸ ਸਟੇਜ ਤੇ ਪਰਫਾਰਮਸ ਕਰਾ ਰਿਹਾ ਹੈ।ਬਾਕੀ ਰਹੀ ਸ਼ੇਅਰ ਦੀ ਗੱਲ ਮੈ ਅਕਸਰ ਪੰਜਾਬੀ ਲਿਟਰੇਚਰ,ਬੁੱਲੇ ਸ਼ਾਹ,ਗ਼ਾਲਿਬ,ਅਤੇ ਕਈ ਹੋਰ ਮਹਾਨ ਕਵੀਆ ਅਤੇ ਸ਼ਾਇਰਾ ਨੂੰ ਪੜ੍ਹਦੀਰਹਿੰਦੀ ਹਾਂ ।ਇਹ ਤਾਂ ਪ੍ਰਮਾਤਮਾ ਦੀ ਬਖ਼ਸ਼ੀਸ਼ ਹੈ ਨਾਲੇ ਜਿਸ ਕੰਮ ਲਈ ਤੁਸੀਂ ਪੁਰੇ ਸਮਰਪਿਤ ਹੋਵੋਗੇ ਉਸ ਦਾ ਫਲ ਆਪਣੇ ਆਪ ਤੁਹਾਡੀ ਝੋਲੀ ਪਵੇਗਾ।ਮੈ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਜੋ ਵੀ ਮੈ ਬੋਲਾ ਜਾਂ ਸੁਣਾਵਾਂ ਉਹ ਮੇਰੇ ਪੰਜਾਬ ਦੀ ਰੂਹ ਦੀ ਆਵਾਜ਼ ਹੋਵੇ ਅਤੇ ਸਾਡੇ ਪੰਜਾਬ ਦੇ ਵਿਰਸੇ ਨਾਲ ਜੁੜਿਆ ਹੋਵੇ।

ਸਵਾਲ- ਗਾਇਕੀ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਅਤੇ ਸਰੋਤਿਆ ਨੇ ਇਸ ਨੂੰ ਕਿੰਨਾ ਸਰਹਾਇਆ।

ਜਵਾਬ- ਮੈਨੂੰ ਬਚਪਨ ਤੋ ਹੀ ਸੰਗੀਤ ਸੁਨਣਾ ਪਸੰਦ ਸੀ ਅਤੇ ਸਮਾ ਮਿਲਣ ਤੇ ਅਕਸਰ ਗਾਇਕੀ ਬਾਰੇ ਕੁੱਝ ਨਾ ਸਿੱਖਦੀ ਰਹਿੰਦੀ ਸੀ ।ਗਾਇਕੀ ਦੇ ਸਫ਼ਰ ਦੀ ਸ਼ੂਰੁਆਦ ਬੜੀ ਚੰਗੀ ਸੀ ਤੇ ਬਾਹਰਲੇ ਮੁਲਕਾਂ ਤੇ ਆਪਣੇ ਦੇਸ਼ ਦੇ ਸਰੋਤਿਆ ਤੋ ਮਿਲੇ ਪਿਆਰ ਨੇ ਮੇਰੇ ਹੌਸਲੇ ਨੂੰ ਹੋਰ ਮਜ਼ਬੂਤ ਕੀਤਾ ਅਤੇ ਇੰਝ ਲੱਗਾ ਕਿ ਮੈ ਇਕੱਲੀ ਨਹੀਂ ਸਗੋਂ ਹਜ਼ਾਰਾ ਲੱਖਾ ਲੋਕ ਮੇਰਾ ਸਾਥ ਦੇਣ ਲਈ ਖੜੇ ਹਨ।ਜਿਵੇਂ ਮੈ ਪਹਿਲਾ ਵੀ ਦੱਸਿਆ ਹੈ ਕਿ ਕਿਸੇ ਵੀ ਕਲਾਕਾਰ ਦੇ ਅੱਗੇ ਵਧਣ ਲਈ ਲੋਕਾਂ ਦੀ ਹੌਸਲਾ ਅਵਜਾਈ ਤੇ ਪਿਆਰ ਮਿਲਣਾ ਜ਼ਰੂਰੀ ਹੈ ਤੇ ਇੱਕ ਕਲਾਕਾਰ ਭਾਵੇਂ ਉਹ ਸਿੰਗਰ ਹੈ ਜਾਂ ਐਕਟਰ ਹੈ ਜਾਂ ਕੁੱਝ ਹੋਰ ਆਪਣੇ ਕੰਮ ਨੂੰ ਸੱਚੀ ਸ਼ਰਧਾ ਅਤੇ ਲਗਨ ਨਾਲ ਕਰਨਾ ਚਾਹੀਦਾ ਹੈ।ਕਿਉਂਕਿ ਦਰਸ਼ਕਾਂ ਨੂੰ ਵਧੀਆ ਕਲਾਕਾਰਾ ਤੋ ਬਹੁਤ ਉਮੀਦਾਂ ਹੁੰਦੀਆਂ ਹਨ ਜਿਸ ਤੇ ਖਰਾ ਉੱਤਰਨ ਲਈ ਕਲਾਕਾਰਾ ਨੂੰ ਜੀ ਜਾਣ ਲਗਾ ਦੇਣਾ ਚਾਹੀਦਾ ਹੈ।ਭਾਵੇਂ ਘਰੇਲੂ ਰੁਝੇਵੇਂ ਅਤੇ ਪੋ੍ਗਰਾਮਾਂ ਦੇ ਹੋਣ ਬਾਵਜੂਦ ਦਰਸ਼ਕਾਂ ਨਾਲ ਬੀਤੇ ਦਿਨਾ ਵਿਚ ਘੱਟ ਰਾਬਤਾ ਬਣਿਆ।ਪਰ ਤੁਸੀਂ ਹੁਣ ਮੇਰੇ ਗੀਤ ਸੁਨਣ ਦੇ ਨਾਲ ਨਾਲ ਫਰਵਰੀ ਵਿਚ ਮੈਨੂੰ ਫ਼ਿਲਮੀ ਕਿਰਦਾਰ ਵਿਚ ਵੀ ਦੇਖੋਗੇ

ਸਵਾਲ- ਛੁੱਟੀ ਵਾਲਾ ਦਿਨ ਤੁਸੀਂ ਕਿੱਦਾਂ ਬਤੀਤ ਕਰਦੇ ਹੋ

ਜਵਾਬ- ਵੈਸੇ ਤਾਂ ਏਨੀ ਸਿਖਰੇ ਪਹੁੰਚ ਕੇ ਆਪਣੇ ਲਈ ਵੀ ਸਮਾ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਂ ਪਰ ਮੈ ਇਸ ਸਭ ਨਾਲ ਖੁਸ਼ ਹਾਂ ਕਿਉਂਕਿ ਮੈਨੂੰ ਮੇਰੇ ਸਰੋਤਿਆ ਵਲ਼ੋਂ ਪਰਿਵਾਰ ਦੀ ਤਰ੍ਹਾਂ ਹੀ ਪਿਆਰ ਮਿਲਦਾ ਹੈ । ਪੋ੍ਗਰਾਮਾ ਦੇ ਰੁਝੇਵਿਆਂ ਦੇ ਕਰ ਕੇ ਛੁੱਟੀ ਦਾ ਦਿਨ ਬੜੀ ਮੁਸ਼ਕਿਲ ਨਾਲ ਹੀ ਆਉਂਦਾ ਹੈ ਪਰ ਛੁੱਟੀ ਵਾਲੇ ਦਿਨ ਮੈ ਆਪਣੇ ਪਰਿਵਾਰ ਨਾਲ ਬੈਠ ਕੇ ਖ਼ੂਬ ਗੱਲਾ ਮਾਰਦੀ ਹਾਂ ਤੇ ਕੁਛ ਸਮਾ ਮੈਨੂੰ ਸੰਗੀਤ ਸੁਨਣਾ ਚੰਗਾ ਲੱਗਦਾ ਹੈ ।ਮੇਰੇ ਇਸ ਮੁਕਾਮ ਤੱਕ ਪਹੁੰਚਣ ਲਈ  ਮੈ ਆਪਣੇ ਭਰਾ ਮਨਜੀਤ ਸਿੰਘ ਲੱਕੀ ਦਾ ਬਹੁਤ ਧੰਨਵਾਦ ਕਰਦੀ ਹਾਂ ਅਤੇ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਅਜਿਹੇ ਮਾਪੇ ਮਿਲੇ ਜਿਨ੍ਹਾਂ ਨੇ ਮੈਨੂੰ ਇੱਕ ਚੰਗੀ ਸੋਚ ਰੱਖ ਕੇ ਇੱਕ ਕੁੜੀ ਹੋਣ ਦੇ ਬਾਵਜੂਦ ਮੁੰਡਿਆ ਤੋ ਘੱਟ ਨਹੀਂ ਸਮਝਿਆ ਤੇ ਹਮੇਸ਼ਾ ਮੇਰੇ ਕੰਮ ਪ੍ਰਤੀ ਮੈਨੂੰ ਹੱਲਾਸ਼ੇਰੀ ਦਿੱਤੀ।ਰੱਬ ਸਭ ਨੂੰ ਅਜਿਹੇ ਮਾਪੇ ਬਖ਼ਸ਼ੇ

ਪੇਸ਼ਕਰਤਾ—ਅਰਵਿੰਦਰ ਸਿੰਘ ਪਟਿਆਲਾ 

Share This :

Leave a Reply