ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ) ਕਰੋਨਾਵਾਇਰਸ ਦੇ ਡਰ ਨੂੰ ਭਾਂਪਦਿਆਂ ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਦੀ ਕਮੇਟੀ ਨੇ ਪਹਿਲ ਕਦਮੀ ਕਰਦਿਆਂ ਸਰਕਾਰ ਦੀਆਂ ਗਾਈਡ ਲਾਈਨਜ਼ ਨੂੰ ਮੁੱਖ ਰੱਖਕੇ ਅਹਿਮ ਫੈਸਲਾ ਲੈਂਦਿਆਂ 16 ਮਾਰਚ ਤੋਂ ਐਂਤਵਾਰ ਦੇ ਦੀਵਾਨ ਅਤੇ ਲੰਗਰ ਸਰਵਸਿਜ਼ ਅਣਮਿਥੇ ਸਮੇਂ ਲਈ ਮੁਅੱਤਲ ਕਰ ਦਿੱਤੇ ਹਨ। ਗੁਰੂ ਘਰ ਵਿਖੇ ਚੱਲਦੇ ਪੰਜਾਬੀ ਸਕੂਲ ਦੀਆ ਕਲਾਸਾਂ ਵੀ 16 ਮਾਰਚ ਤੋਂ 20 ਅਪ੍ਰੈਲ ਤੱਕ ਸਸਪਿੰਡ ਕਰ ਦਿੱਤੀਆਂ ਗਈਆਂ ਹਨ। ਹਰਰੋਜ਼ ਸਵੇਰ ਸ਼ਾਮ ਦੀ ਪਰੇਅਰ ਹੋਵੇਗੀ, ਆਮ ਸੰਗਤ ਦੇ ਮੱਥਾ ਟੇਕਣ ਲਈ ਗੁਰਦਵਾਰਾ ਸਹਿਬ ਆਮ ਵਾਂਗ ਖੁੱਲ੍ਹਾ ਰਹੇਗਾ। ਇਸੇ ਤਰੀਕੇ ਫਿਊਨਰਲ ਸਰਵਿਸ ਅਤੇ ਵਿਆਹ ਸ਼ਾਦੀਆਂ (ਜਿਹੜੇ ਪਹਿਲਾਂ ਹੀ ਬੁੱਕ ਹਨ ਜਾਂ ਆਉਣ ਵਾਲੇ ਸਮੇਂ ਦੌਰਾਨ ਹੋਣਗੇ) ਲਈ ਵੀ ਸਰਕਾਰੀ ਗਾਈਡ ਲਾਈਨਜ਼ ਮੁਤਾਬਕ 250 ਤੋਂ ਵੱਧ ਬੰਦਿਆ ਦਾ ਇਕੱਠ ਨਾਂ ਹੋਵੇ ‘ਤਾਂ ਗੁਰੂ-ਘਰ ਦੀ ਕਮੇਟੀ ਤੁਹਾਡੇ ਸਹਿਯੋਗ ਲਈ ਧੰਨਵਾਦੀ ਹੋਵੇਗੀ। ਹੇਠਾਂ ਕਮੇਟੀ ਵੱਲੋਂ ਜਾਰੀ ਪ੍ਰੈਸ ਨੋਟ ਵੀ ਦਿੱਤਾ ਗਿਆ ਹੈ। ਧੰਨਵਾਦ ਸਹਿਤ
2020-03-14