ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਆਖਿਰ ਅਸੀਂ ਕਿੰਨੇ ਕਿ ਸ਼ੁਕਰਗੁਜ਼ਾਰ ਹੋਏ ਹਾਂ ??

ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦਾ ਜਨਮ ਦਿਨ 24 ਮਈ ਨੂੰ ਆ ਰਿਹਾ ਹੈ ,ਸ਼ਾਇਦ ਬਹੁਤਿਆਂ ਦੇ ਚਿਤ ਚੇਤੇ ਵੀ ਨਾ ਹੋਵੇ ਕੋਈ ਕਰਤਾਰ ਸਿੰਘ ਸਰਾਭਾ ਵੀ ਹੋਇਆ ਸੀ ?? ਮਹਿਜ਼ 15 ਸਾਲ ਦੀ ਉਮਰ ਜਿਸ ਵਿੱਚ ਅੱਜ ਦੀ ਨੋਜਵਾਨੀ ਸ਼ਾਇਦ ਟਿਕ-ਟੋਕ , ਇੰਸਟਾਗ੍ਰਾਮ ਜਾ ਹੋਰ ਸੋਸ਼ਲ ਨੈੱਟਵਰਕਿੰਗ ਤੇ ਆਪਣੇ ਉਸਤਾਦਾਂ ਜਾਂ ਰੋਲ ਮੋਡਲਾ ਵਾਸਤੇ ਕੁਮੰਟੋ ਕੈਮੰਟੀ ਹੋ ਰਹੀ ਹੋਵੇ ਪਰ ਇਹ ਨੋਜਵਾਨ ਗ਼ਦਰ ਪਾਰਟੀ ਦਾ ਮੁੱਢਲਾ ਮੈਂਬਰ ਬਣਦਾ ਹੈ । ਜਦੋਂ ਇਸ ਨੋਜਵਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਹ ਮੁਸਕਰਾਉਂਦੇ ਹੋਏ ਜੱਜ ਦਾ ਸ਼ੁਕਰੀਆਂ ਅਦਾ ਕਰਦਾ ਹੈ। ਜਦੋਂ ਕਰਤਾਰ ਸਿੰਘ ਸਰਾਭਾ ਫਾਂਸੀ ਦੀ ਸਜ਼ਾ ਤੋਂ ਬਾਅਦ ਜੇਲ੍ਹ ਦੀ ਕੋਠੜੀ ਵਿੱਚ ਬੰਦ ਸਨ ਤਾਂ ਸਰਾਭਾ ਦੇ ਦਾਦਾ ਜੀ ਨੇ ਆ ਕੇ ਕਿਹਾ ’’ਕਰਤਾਰ ਸਿੰਘ, ਕਿਨ੍ਹਾਂ ਲਈ ਮਰ ਰਿਹਾ ਹੈ? ਜਿਹੜੇ ਤੈਨੂੰ ਗਾਲੀਆਂ ਦਿੰਦੇ ਹਨ! ਜਿਹੜੇ ਤੈਨੂੰ ਅੱਤਵਾਦੀ ਆਖਦੇ ਹਨ ?? ਤੇਰੇ ਮਰਨ ਨਾਲ ਦੱਸ ਦੇਸ਼ ਦਾ ਕੁੱਝ ਫਾਇਦਾ ਹੋਵੇਗਾ, ਮੈਨੂੰ ਤਾਂ ਇਹ ਵੀ ਨਜ਼ਰ ਨਹੀਂ ਆਉਂਦਾ।’’ ਇਹ ਗੱਲਾ ਸੁਣਨ ਤੋਂ ਬਾਅਦ ਸ਼ਾਂਤ ਚਿੱਤ ਕਰਤਾਰ ਸਿੰਘ ਸਰਾਭਾ ਨੇ ਬਹੁਤ ਹੌਲੀ ਜਿਹੀ ਆਪਣੇ ਦਾਦਾ ਜੀ ਨੂੰ ਪੁੱਛਿਆ ’’ਦਾਦਾ ਜੀ ਫਲਾਣਾ ਰਿਸ਼ਤੇਦਾਰ ਕਿੱਥੇ ਹੈ?’’ ‘’ਪਲੇਗ ਨਾਲ ਮਰ ਗਿਆ।’’ ‘’ਫਲਾਣਾ ਕਿੱਥੇ ਹੈ?’’ ‘’ਹੈਜੇ ਨਾਲ ਮਰ ਗਿਆ ਹੈ।’’ ‘’ਤਾਂ ਕੀ ਤੁਸੀਂ ਚਾਹੁੰਦੇ ਹੋ ਕਰਤਾਰ ਸਿੰਘ ਬਿਸਤਰੇ ਉੱਤੇ ਮਹੀਨਿਆਂ ਬੱਧੀ ਪਿਆ ਰਹੇ ਤੇ ਦਰਦ ਨਾਲ ਦੁਖੀ ਕਿਸੇ ਰੋਗ ਨਾਲ ਮਰੇ? ਕੀ ਉਸ ਮੌਤ ਨਾਲੋਂ ਇਹ ਮੌਤ ਹਜ਼ਾਰਾਂ ਦਰਜੇ ਚੰਗੀ ਨਹੀਂ?’’ ਦਾਦਾ ਜੀ ਚੁੱਪ ਹੋ ਗਏ।ਇਹ ਬੋਲ ਸਨ ਉਸ ਮਹਾਨ ਸ਼ਹੀਦ ਦੇ । ਬੇਸ਼ੱਕ ਇਤਿਹਾਸ ਨੇ ਸਿੱਖ ਤਵਾਰੀਖ਼ ਨੇ ਸਰਾਭਾ ਨਾਲ ਵਫ਼ਾ ਨਹੀਂ ਕੀਤੀ , ਜਿਵੇਂ ਸੈਂਕੜੇ ਹੋਰਾਂ ਨਾਲ ਨਹੀਂ ਹੋਈ ਕਿਉਂਕਿ ਅਸੀਂ ਇੱਕ ਬੇਈਮਾਨ ਕੌਮ ਹਾਂ ਭਾਵੇਂ ਲੱਖ ਝੂਠ ਫ਼ਰੇਬ ਕਹੀਏ ਅਸੀਂ ਸ਼ਹੀਦਾਂ ਦੀਆਂ ਸ਼ਹੀਦੀਆਂ ਰੋਲਣ ਵਾਲੇ ਹਾਂ ਉਨਾਂ ਦੇ ਗੁਨਾਹਗਾਰ ਹਾਂ ,ਅਸੀਂ ਸਰਾਭਾ ਦੀ ਸ਼ਹਾਦਤ ਨੂੰ ਵੀ ਰੋਲਿਆ ਹੈ !!

ਕੁਲਤਰਨ ਸਿੰਘ ਪਧਿਆਣਾ

Share This :

Leave a Reply