ਫ਼ਤਹਿਗੜ੍ਹ ਸਾਹਿਬ (ਸੂਦ)-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਵਿਚਲੀਆਂ ਉਦਯੋਗਿਕ ਇਕਾਈਆਂ/ਸਨਅਤਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਸ਼ਰਤਾਂ ਦੇ ਆਧਾਰ ਉਤੇ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਇਨ੍ਹਾਂ ਸ਼ਰਤਾਂ ਵਿੱਚ ਇਕ ਸ਼ਰਤ ਇਹ ਵੀ ਹੈ ਕਿ 10 ਜਾਂ 10 ਤੋਂ ਜ਼ਿਆਦਾ ਵਿਅਕਤੀਆਂ ਦਾ ਇਕ ਸਮੇਂ ‘ਤੇ ਇਕੱਠ ਨਹੀਂ ਕੀਤਾ ਜਾ ਸਕੇਗਾ
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਇਸ ਦਾ ਇਹ ਭਾਵ ਨਹੀਂ ਹੈ ਕਿ ਉਦਯੋਗਿਕ ਇਕਾਈ/ਸਨਅਤ ਵਿੱਚ 10 ਜਾਂ 10 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਰਹਿ ਸਕਦੇ ਤੇ ਉਥੇ ਮੌਜੂਦ ਵਿਅਕਤੀਆਂ ਦੀ ਗਿਣਤੀ ਕੇਵਲ 10 ਤੱਕ ਸੀਮਤ ਰੱਖਣੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਸ਼ਰਤ ਤੋਂ ਭਾਵ ਹੈ ਕਿ ਇਕ ਉਦਯੋਗਿਕ ਇਕਾਈ/ਸਨਅਤ ਵਿੱਚ ਇਕੋ ਵੇਲੇ ਕਿਸੇ ਇਕ ਥਾਂ ਜਿਵੇਂ ਕਿ ਉਦਯੋਗਿਕ ਇਕਾਈ/ਸਨਅਤ ਵਿੱਚ ਦਾਖ਼ਲ ਹੋਣ ਜਾਂ ਬਾਹਰ ਜਾਣ ਵੇਲੇ ਜਾਂ ਇਕੋ ਮਸ਼ੀਨ ਆਦਿ ਥਾਂ ਉਤੇ 10 ਜਾਂ 10 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕੇ।