ਆਪ ਵੀ ਕੁੱਝ ਨਾ ਕੁੱਝ ਕਰਦੇ ਰਹੋ ਤੇ ਬੱਚਿਆਂ ਨੂੰ ਵੀ ਕੁੱਝ ਨਾਂ ਕੁੱਝ ਕਰਦੇ ਰਹਿਣਾ ਸਿਖਾਉ।

ਸਾਡੇ ਬੱਚੇ ਵੀ ਸਾਡੇ ਵਾਂਗੂੰ ਘਰ ਚ ਹੀ ਬਣਾਏ ਹੈਂਡ ਵਾਸ਼, ਕੰਡੀਸ਼ਨਰ, ਸ਼ੈਂਪੂ ਆਦਿ ਜ਼ਿਆਦਾ ਪਸੰਦ ਕਰਦੇ ਹਨ। ਅਸੀਂ ਕਾਫ਼ੀ ਸਾਲਾਂ ਤੋਂ ਜਦ ਵੀ ਵਿਹਲ ਹੁੰਦੀ ਹੈ ਤਾਂ ਇਹ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਘਰ ਚ ਹੀ ਬਣਾ ਕੇ ਵਰਤਦੇ ਆ ਰਹੇ ਹਾਂ। ਇਹਨਾਂ ਵਿੱਚ ਅਸੀਂ ਕੋਈ ਵੀ ਰੰਗ ਜਾਂ ਸੁਗੰਧ ਨਹੀਂ ਪਾਉਂਦੇ। ਇਹਨਾਂ ਦਾ ਅਸਲ ਨੈਚਰਲ ਕਲਰ ਹੀ ਸੋਹਣਾ ਬਣ ਜਾਂਦਾ ਹੈ। ਤੇ ਇਹਨਾਂ ਦੀ ਕੁਦਰਤੀ ਖੁਸ਼ਬੂ ਵੀ ਵਧੀਆ ਹੁੰਦੀ ਹੈ।

     ਬਾਜ਼ਾਰੂ ਸ਼ੈਂਪੂਆਂ, ਕੰਡੀਸ਼ਨਰਾਂ ਆਦਿ ਚ ਵਰਤੇ ਜਾਂਦੇ ਬਹੁਤੇ ਸਿੰਥੈਟਿਕ ਕਲਰ, ਸਿੰਥੈਟਿਕ ਫਰੈਗਰੈਂਸਜ਼ ਆਦਿ ਕੋਲਤਾਰ ਜਾਂ ਕੈਮੀਕਲ ਕੰਪਾਉਂਡਜ਼ ਤੋਂ ਹੀ ਬਣਾਏ ਜਾਂਦੇ ਹਨ। ਇਹ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੁੰਦੇ ਹਨ। ਇਸ ਵਕਤ ਜ਼ਿਆਦਾ ਸ਼ੈਂਪੂ, ਕੰਡੀਸ਼ਨਰਾਂ, ਬਾਡੀ ਲੋਸ਼ਨਾਂ ਜਾਂ ਸਾਬਨਾਂ ਚ Ammonium Lauryl Sulfate ਜਾਂ Sodium Laureth Sulfate, Sodium Lauryl Sulfate, Parabens, Sodium Chloride, Polyethylene Glycols, Formaldehyde, Alcohol ਆਦਿ ਹੁੰਦੇ ਖ਼ਤਰਨਾਕ ਕੈਮੀਕਲਜ਼ ਹੁੰਦੇ ਹਨ। ਇਹਨਾਂ ਕੈਮੀਕਲਜ਼ ਵਾਲੇ ਸ਼ੈਂਪੂ ਕੰਡੀਸ਼ਨਰ ਆਦਿ ਨੂੰ ਕਦੇ ਵੀ ਨਹੀਂ ਵਰਤਣਾ ਚਾਹੀਦਾ। ਕਿਉਂਕਿ ਇਹ ਅਲੱਰਜੀ ਵੀ ਬਣਾ ਸਕਦੇ ਹਨ ਤੇ ਕੈਂਸਰ ਵੀ ਬਣਾ ਸਕਦੇ ਹਨ। 

   ਲੀਸਾਪੋਲ ਲਿਕੁਇਡ ਸੋਪ ਵੀ ਅਸੀਂ ਬਹੁਤ ਦੇਰ ਤੋਂ ਘਰ ਵਿੱਚ ਹੀ ਬਣਾ ਕੇ ਵਰਤਦੇ ਆ ਰਹੇ ਹਾਂ। ਇਸ ਨਾਲ ਕੱਪੜੇ, ਬਰਤਨ, ਫਰਸ਼ਾਂ ਆਦਿ ਵਧੀਆ ਧੋਤੇ ਜਾਂਦੇ ਹਨ। ਇਹ ਬਹੁਤ ਹੀ ਸਸਤਾ ਪੈਂਦਾ ਹੈ ਤੇ ਇਸਦਾ ਰਿਜ਼ਲਟ ਬਾਕੀ ਬਹੁਤ ਤਰਾਂ ਦੇ ਡਿਸ਼ ਵਾਸ਼, ਸਾਬਨ, ਡਿਟਰਜੈਂਟ ਜਾਂ ਫਲੋਰ ਕਲੀਨਰ ਆਦਿ ਤੋਂ ਕਿਤੇ ਜ਼ਿਆਦਾ ਵਧੀਆ ਹੁੰਦਾ ਹੈ। ਇਹ ਦੇਖਣ ਚ ਵੀ ਸੋਹਣਾ ਹੁੰਦਾ ਹੈ। ਭਾਵੇਂ ਬਾਜ਼ਾਰ ਵਿੱਚ ਅਜਿਹੀਆਂ ਆਮ ਵਰਤੋਂ ਚ ਆਉਣ ਵਾਲੀਆਂ ਚੀਜ਼ਾਂ ਦੇ ਬਹੁਤ ਸਾਰੇ ਮਸ਼ਹੂਰ ਬਰੈਂਡ ਵੀ ਹਨ ਲੇਕਿਨ ਉਹਨਾਂ ਦੇ ਨਾਂ ਤੇ ਨਕਲੀ ਪ੍ਰਡਕਟ ਵੀ ਬਹੁਤ ਹਨ। ਜਿਹਨਾਂ ਦੀ ਪਹਿਚਾਣ ਕਰਨੀ ਆਮ ਆਦਮੀ ਦੇ ਵੱਸ ਦਾ ਰੋਗ ਨਹੀਂ ਹੈ। ਜੋ ਕਿ ਅਲੱਰਜੀ ਆਦਿ ਵੀ ਕਰ ਸਕਦੇ ਹਨ। ਉਂਗਲਾਂ, ਨਹੁੰਆਂ, ਚਮੜੀ ਤੇ ਹੱਥਾਂ ਦੀਆਂ ਤਲੀਆਂ ਆਦਿ ਦਾ ਇਹ ਨਕਲੀ ਪ੍ਰਡਕਟ ਜ਼ਿਆਦਾ ਨੁਕਸਾਨ ਕਰਦੇ ਹਨ। ਇਸੇ ਲਈ ਅਸੀਂ ਅਪਣੀ ਪਸੰਦ ਦਾ ਲੀਸਾਪੋਲ ਘਰ ਚ ਹੀ ਬਣਾ ਲੈਂਦੇ ਹਾਂ।

   ਅਸੀਂ ਤਾਂ ਵੂਲਨ ਕੱਪੜੇ ਵੀ ਇਸ ਨਾਲ ਹੀ ਧੋ ਲੈਂਦੇ ਹਾਂ। ਤੁਸੀੰ ਹੈਰਾਨ ਹੋਵੋਗੇ ਬਹੁਤੇ ਡਰਾਈ ਕਲੀਨਰ ਵੀ ਊਨੀ ਕੱਪੜਿਆਂ ਨੂੰ ਲੀਸਾਪੋਲ ਨਾਲ ਧੋ ਕੇ ਥੋੜਾ ਪੈਟਰੋਲ ਸਪਰੇਅ ਕਰ ਦਿੰਦੇ ਹਨ ਤਾਂ ਕਿ ਤੁਹਾਨੂੰ ਕੱਪੜੇ ਡਰਾਈ ਕਲੀਨਡ ਲੱਗਣ। ਵੈਸੇ ਤਾਂ ਸੋਡੀਅਮ ਲਉਰੇਟ ਸਲਫੇਟ, ਨਾਇਟਰੋਸੋਲ ਜਾਂ ਕਾਰਬੌਕਸੀ ਮਿਥਾਈਲ ਸੈਲੂਲੋਜ਼, ਟੈਕਸਾਪੋਨ, ਸਲਫੋਨਿਕ ਐਸਿਡ ,ਫੋਰਮਾਲੀਨ ਆਦਿ ਨਾਲ ਅਲੱਗ ਅਲੱਗ ਤਰਾਂ ਦੇ ਲੀਸਾਪੋਲ ਬਣਾਏ ਜਾ ਸਕਦੇ ਹਨ। ਲੇਕਿਨ ਸਭ ਤੋਂ ਵਧੀਆ ਤੇ ਸਸਤਾ ਕਾਸਟਿਕ ਸੋਡਾ, ਯੂਰੀਆ, ਟੀ ਐਸ ਪੀ ਅਤੇ ਐਸਿਡ ਸਲੱਰੀ ਨਾਲ ਹੀ ਬਣ ਜਾਂਦਾ ਹੈ। ਲੀਸਾਪੋਲ ਬਣਾਉਣ ਵਾਲਾ ਬਣਿਆ ਬਣਾਇਆ ਸਾਮਾਨ ਵੀ ਦੁਕਾਨਾਂ ਤੋਂ ਮਿਲ ਜਾਂਦਾ ਹੈ। ਤੁਹਾਡੇ ਚੋਂ ਬਹੁਤਿਆਂ ਨੂੰ ਪਤਾ ਹੀ ਹੋਵੇਗਾ ਕਿ ਸਾਬਨ ਸੋਡੀਅਮ ਹਾਈਡਰੌਕਸਾਈਡ ਨਾਲ ਬਣਦਾ ਹੈ ਜਦੋਂ ਕਿ ਲਿਕੁਇਡ ਸੋਪ ਪੁਟਾਸ਼ੀਅਮ ਹਾਈਡਰੌਕਸਾਈਡ ਨਾਲ ਬਣਦਾ ਹੈ। ਇਵੇਂ ਹੀ ਸੂਰਜਮੁਖੀ ਤੇਲ, ਸੋਇਆਬੀਨ ਤੇਲ, ਰਾਈਸਬਰਾਨ ਤੇਲ, ਜੈਤੂਨ ਤੇਲ, ਲਿਕੁਇਡ ਵੈਜੀਟੇਬਲ ਗਲਿਸਰੀਨ, ਪੁਟਾਸ਼ੀਅਮ ਹਾਈਡਰੌਕਸਾਈਡ ਅਤੇ ਡਿਸਟਿਲਡ ਵਾਟਰ ਨਾਲ ਬਾਡੀ ਵਾਸ਼, ਸ਼ੈਂਪੂ ਤੇ ਹੈਂਡ ਵਾਸ਼ ਵੀ ਬਣ ਜਾਂਦੇ ਹਨ। ਘਰ ਵਿੱਚ ਬਹੁਤ ਈ ਵਧੀਆ ਸ਼ੈਂਪੂ, ਕੰਡੀਸ਼ਨਰ, ਹੈਂਡ ਵਾਸ਼, ਬਾਡੀ ਵਾਸ਼ ਬਣਾਉਣੇ ਅਸੀਂ 2004 ਚ ਸਿੱਖੇ ਸੀ।

       ਉਦੋਂ ਜੋ ਅਸੀਂ ਪਹਿਲਾ ਸ਼ੈਂਪੂ ਬਣਾਇਆ ਸੀ ਉਸ ਚ ਇਹ ਚੀਜ਼ਾਂ ਸਨ:- ਡਿਸਟਿਲਡ ਵਾਟਰ 15 ਚਮਚ, Castile Soap 15 ਚਮਚ, ਐਲੋਵੀਰਾ ਜੈੱਲ 15 ਚਮਚ, ਐਵੋਕੈਡੋ ਓਇਲ 15 ਚਮਚ ਅਤੇ ਇੱਕ ਚਮਚ ਗਲਿਸਰੀਨ ਪਾਕੇ ਚੰਗੀ ਤਰ੍ਹਾਂ ਹਿਲਾਕੇ ਇੱਕ ਕੱਚ ਦੀ ਸ਼ੀਸ਼ੀ ਚ ਰੱਖ ਲਿਆ ਸੀ। ਹੁਣ ਅਸੀੰ ਬਹੁਤ ਤਰਾਂ ਦੇ ਸ਼ੈਂਪੂ, ਜੈੱਲ, ਲੋਸ਼ਨ, ਫੇਸਵਾਸ਼, ਕਲੀਂਜ਼ਿੰਗ ਮਿਲਕ ਆਦਿ ਬਣਾ ਲੈਂਦੇ ਹਾਂ  ਉਦੋਂ ਤੋਂ ਹੀ ਅਜੇਹੇ ਬਹੁਤ ਹੀ ਕੰਮ ਦੇ ਅਤੇ ਰੋਜ਼ਾਨਾ ਵਰਤੋਂ ਚ ਆਉਣ ਵਾਲੇ ਅਲੱਗ ਅਲੱਗ ਤਰ੍ਹਾਂ ਦੇ ਲਿਕੁਇਡ ਬਣਾ ਕੇ ਅਸੀਂ ਵਰਤ ਰਹੇ ਹਾਂ। ਇਹ ਬਹੁਤ ਹੀ ਸੁਰੱਖਿਅਤ ਹੁੰਦੇ ਹਨ। ਲੁਧਿਆਣੇ ਰਹਿੰਦਿਆਂ ਅਸੀਂ ਅਕਸਰ ਹੀ ਬਾਡੀ ਲੋਸ਼ਨ, ਹੈਂਡ ਵਾਸ਼ ਤੇ ਕੰਡੀਸ਼ਨਰ ਆਦਿ ਬਣਾ ਲਿਆ ਕਰਦੇ ਸੀ। ਜੋ ਕਿ ਵਾਲਾਂ ਤੇ ਚਮੜੀ ਵਾਸਤੇ ਬੇਹੱਦ ਲਾਭਦਾਇਕ ਹੁੰਦੇ ਹਨ। ਹੁਣ ਅਸੀਂ ਬੱਚਿਆਂ ਨੂੰ ਵੀ ਅਜਿਹੀਆਂ ਚੀਜ਼ਾਂ ਘਰ ਚ ਹੀ ਬਣਾਉਣੀਆਂ ਸਿਖਾ ਰਹੇ ਹਾਂ। ਇਹਨਾਂ ਦਿਨਾਂ ਚ ਬੱਚੇ ਵੀ ਵਿਹਲੇ ਤੇ ਅਸੀਂ ਵੀ ਵਿਹਲੇ। ਲੇਕਿਨ ਵਿਹਲੇ ਸਮੇਂ ਨੂੰ ਵੀ ਅਸੀੰ ਫਜ਼ੂਲ ਚ ਨਹੀਂ ਲੰਘਣ ਦਿੰਦੇ। ਸਗੋਂ ਹੁਣ ਅਸੀੰ ਬੱਚਿਆਂ ਨੂੰ ਜ਼ਿਆਦਾ ਕੰਮ ਦੀਆਂ ਚੀਜ਼ਾਂ ਸਿਖਾ ਰਹੇ ਹਾਂ। ਇਹ ਘਰੇ ਬਣਾਏ ਸ਼ੈੰਪੂ, ਬਾਡੀ ਲੋਸ਼ਨ,ਹੈਂਡ ਵਾਸ਼, ਲਿਕੁਇਡ ਸੋਪ ਜਾਂ ਕੰਡੀਸ਼ਨਰ ਕਿਸੇ ਵੀ ਬਰੈਂਡਡ ਕੰਪਨੀ ਦੇ ਕਿਸੇ ਵੀ ਮਹਿੰਗੇ ਪ੍ਰੋਡਕਟ ਤੋਂ ਕਿਤੇ ਜ਼ਿਆਦਾ ਸਸਤੇ ਤੇ ਵਧੀਆ ਹੁੰਦੇ ਹਨ।

  ਜਲਦੀ ਹੀ ਸਾਡੇ ਬੱਚੇ ਅਪਣਾ ਯੂਟਿਉਬ ਚੈਨਲ ਸ਼ੁਰੂ ਕਰਨਗੇ। ਤੇ ਉਹ ਅਜਿਹੀਆਂ ਆਮ ਵਰਤੋੰ ਦੀਆਂ ਚੀਜ਼ਾਂ ਨੂੰ ਘਰ ਚ ਬਣਾਉਣਾ ਵੀ ਸਿਖਾਇਆ ਕਰਨਗੇ ਤੇ ਅਜਿਹਾ ਸਮਾਨ ਕਿਥੋਂ ਤੇ ਕਿੰਨਾ ਕਿੰਨਾ ਕਿੰਨੇ ਕੁ ਦਾ ਖਰੀਦਣਾ ਹੈ, ਇਹ ਵੀ ਦੱਸਿਆ ਕਰਨਗੇ। ਇਸਦੇ ਇਲਾਵਾ ਆਮ ਵਰਤੋਂ ਵਾਲੀਆਂ ਅਸਲੀ ਨਕਲੀ ਚੀਜ਼ਾਂ ਦੀ ਘਰ ਚ ਹੀ ਪਹਿਚਾਣ ਕਰਨੀ ਵੀ ਦੱਸਿਆ ਕਰਨਗੇ।     

                                                               ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ

                                                              ਬੈਂਸ ਹੈਲਥ ਸੈਂਟਰ ਮੋਗਾ 9463038229

Share This :

Leave a Reply