ਆਪਣੀ ਕਲਾ ਰਾਹੀਂ ਕੋਰੋਨਾ ਤੋਂ ਬਚਾਅ ਸਬੰਧੀ ਚੱਲ ਰਹੀ ਮੁਹਿੰਮ ਵਿਚ ਸੁਖਵੀਰ ਨੇ ਪਾਇਆ ਅਹਿਮ ਯੋਗਦਾਨ -ਡਿਪਟੀ ਕਮਿਸ਼ਨਰ

ਰੂਪਨਗਰ (ਮੀਡੀਆ ਬਿਊਰੋ) ਕੋਰੋਨਾ ਵਿਰੁੱਧ ਚਲਾਈ ਗਈ ਇਸ ਮੁਹਿੰਮ ਵਿਚ ਜਿਥੇ ਹਰ ਕੋਰੀ ਆਪਣੇ-ਅਪਾਣੇ ਤਰੀਕੇ ਨਾਲ ਸਹਿਯੋਗ ਦੇ ਰਿਹਾ ਹੈ ਉਥੇ ਹੀ ਆਰਟਿਸਟ ਸੁਖਵੀਰ ਸਿੰਘ ਨੇ ਵੀ ਆਪਣੀ ਕਲਾ ਅਤੇ ਸੰਗੀਤ ਰਾਹੀਂ ਕੋਰੋਨਾ ਵਾਇਰ ਤੋਂ ਬਚਾਅ ਸਬੰਧੀ ਚੱਲ ਰਹ ਜਾਗਰੂਕਤਾ ਮੁਹਿੰਮ ਵਿਚ ਅਹਿਮ ਯੋਗਦਾਨ ਦਿੱਤਾ ਹੈ ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਆਰਟਿਸਟ ਸੁਖਵੀਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁੱਤ ਹੀ ਸੁੰਦਰ ਪੋਟਰੇਟ ਬਣਾ ਕੇ ਭੇਂਟ ਕੀਤਾ ਹੈ। ਉਨ੍ਹਾਂ ਕਿਹਾ ਕਿ  ਸੁਖਵੀਰ ਸਿੰਘ ਹੋਰ ਲੋਕਾਂ ਲਈ ਵੀ ਇਕ ਮਿਸਾਲ ਹਨ। ਉਨ੍ਹਾਂ ਨੇ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਪੂਰੀ ਦੁਨਿਆ ਦੇ ਵਿਚ ਹੋਰ ਪ੍ਰਸਿੱਧੀ ਹਾਸਲ ਕਰੇ ਤੇ ਉਨ੍ਹਾਂ ਦਾ ਨਾ ਵੀ ਹੋਰ ਕਲਾਕਾਰਾਂ ਦੀ ਤਰ੍ਹਾਂ ਚਮਕਦਾ ਰਹੇ।


ਇਸ ਮੌਕੇ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਪੋਟਰੇਟ ਆਰਟਿਸਟ ਸੁਖਵੀਰ ਸਿੰਘ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਫੈਲਾਅ ਦੇ ਸਦਕਾ ਪਿਛਲੇ ਮਹੀਨੇ ਚੰਡੀਗੜ੍ਹ ਤੋਂ ਆਕੇ ਆਪਣੇ ਜੱਦੀ ਘਰ ਰੋਪੜ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਫਿਊ ਲੱਗਣ ਸਮੇਂ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਰੋਜਾਨਾ ਦੀ ਵਰਤੋਂ ਦੀ ਜ਼ਰੂਰੀ ਘਰੇਲੂ ਲੋੜਾਂ ਦੀ ਪੂਰਤੀ ਲਈ ਜ਼ੱਦੋਜਹਿਦ ਕਰਨੀ ਪਵੇਗੀ ਜਿਸ ਕਾਰਣ ਸਾਰੇ ਪਾਸੇ ਡਰ ਦਾ ਮਾਹੌਲ ਬਣ ਗਿਆ ਪਰ ਡਿਪਟੀ ਕਮਿਸ਼ਨਰ ਵਲੋਂ ਕੀਤੇ ਗਏ ਪੁੱਖਤਾ ਇੰਤਜਾਮਾਂ ਕਾਰਣ ਇਲਾਕਾ ਨਿਵਾਸੀਆਂ ਨੂੰ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਨਵਾਂਸ਼ਹਿਰ ਦੇ ਵਿਚ ਲਗਾਤਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੋਹਾਲੀ ਜਿਲ੍ਹੇ ਵਿਚ ਵੀ ਮਾਮਲਿਆਂ ਦੀ ਪੁਸ਼ਟੀ ਹੋਈ ਤਾਂ ਲੱਗ ਰਿਹਾ ਸੀ ਕਿ ਬਹੁੱਤ ਜਲਦ ਸਾਡਾ ਜਿਲ੍ਹਾ ਵੀ ਇਸ ਬਿਮਾਰੀ ਦੀ ਲਪੇਟ ਵਿਚ ਆ ਜਾਵੇਗਾ ਪਰ ਸੁਚਾਰੂ ਪ੍ਰਸ਼ਾਸਨਿਕ ਪ੍ਰਬੰਧਾਂ ਸਦਕਾ ਇਸ ਬਿਮਾਰੀ ਨੂੰ ਕਾਬੂ ਕੀਤਾ ਗਿਆ। ਜਿਸ ਤੋਂ ਪ੍ਰੇੇਰਤ ਹੋ ਕੇ ਉਨ੍ਹਾਂ ਨੇ ਸਤਿਕਾਰਯੋਗ ਡੀ.ਸੀ. ਸਾਹਿਬ ਨੂੰ ਨਿਜੀ ਤੌਰ `ਤੇ ਸ਼ੁੱਕਰਾਨਾ ਕਰਨ ਲਈ ਇਨ੍ਹਾਂ ਦਾ ਪੋਟਰੇਟ ਬਣਾਕੇ ਭੇਂਟ ਕੀਤਾ ਹੈ।  
ਜ਼ਿਕਰਯੋਗ ਹੈ ਕਿ ਸੁਖਵੀਰ ਸਿੰਘ ਵਲੋਂ ਜਦੋਂ ਡਿਪਟੀ ਕਮਿਸ਼ਨਰ ਦੇ ਪੋਟਰੇਟ ਦੀ ਲਾਈਵ ਵੀਡੀਓ ਸੋਸ਼ਲ ਮੀਡੀਆ `ਤੇ ਸਾਂਝੀ ਕੀਤੀ ਗਈ ਤਾਂ ਪੰਜਾਬ ਸਮੇਤ ਵਿਦੇਸ਼ਾਂ ਤੋਂ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ ਜਿਸਨੂੰ ਹਜ਼ਾਰਾਂ ਦੀ ਗਿਣਤੀ ਵਿਚ ਦੇਖਿਆ ਵੀ ਜਾ ਰਿਹਾ ਹੈ।

Share This :

Leave a Reply