ਅਲਹੋਰਾ ਸਾਹਿਬ ਤੋਂ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਨੇ ਗਰੀਬਾਂ ਨੂੰ ਵਰਤਾਇਆ ਲੰਗਰ

ਨਾਭਾ (ਤਰੁਣ ਮਹਿਤਾ) ਦੇਸ਼ ਭਰ ਵਿੱਚ ਕਿਸੇ ਵੀ ਸੰਕਟ ਦੀ ਘੜੀ ਸਮੇਂ ਲੰਗਰ ਸੇਵਾ ਲਈ ਮੋਹਰੀ ਕਤਾਰ ਵਿੱਚ ਰਹਿੰਦੇ ਪੰਜਾਬ ਨੇ ਕੋਰੋਨਾਂ ਵਾਇਰਸ ਵਰਗੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਲੰਗਰ ਸੇਵਾਵਾਂ ਚੱਲ ਰਹੀਆਂ ਹਨ। ਗੁਰਦੁਆਰਾ ਸਿੱਧਸਰ ਅਲਹੋਰਾਂ ਸਾਹਿਬ ਤੋਂ ਸਿੱਖ ਪ੍ਰਚਾਰਕ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਵਲੋਂ ਸੰਗਤ ਦੇ ਸਹਿਯੋਗ ਨਾਲ ਮਿੱਸੇ ਪਰਸਾਦੇ ਤੇ ਸਬਜ਼ੀ ਦਾ ਲੰਗਰ ਤਿਆਰ ਕਰ ਅਨਾਜ ਮੰਡੀ ਵਿੱਚ ਝੁੱਗੀਆਂ ਬਣਾ ਕੇ ਰਹਿੰਦੇ ਪਰਵਾਸੀ ਮਜਦੂਰਾਂ ਤੇ ਅਤੇ ਗਰੀਬ ਪਰਿਵਾਰਾਂ ਲਈ ਉਨਾਂ ਦੇ ਘਰਾਂ ਤੱਕ ਪਹੁੰਚ ਕੇ ਲੰਗਰ ਛਕਾਇਆ ਗਿਆ। ਤਾਂ ਕਿ ਇਨਾਂ ਪਰਿਵਾਰਾਂ ਨੂੰ ਭੁੱਖ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੌਰਾਨ ਲੰਗਰ ਸੇਵਾ ਨਿਭਾਅ ਰਹੇ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਦਰਸ਼ਾਏ ਮਾਰਗ ਤੇ ਚਲਦਿਆਂ ਮਾਨਵਤਾ ਦੀ ਭਲਾਈ ਲਈ ਸੰਕਟ ਦੀ ਇਸ ਘੜੀ ਵਿੱਚ ਕਿਸੇ ਨੂੰ  ਵੀ ਭੂਖਾ ਨਹੀਂ ਰਹਿਣ ਦੇਣ ਦੀ ਸਿੱਖਿਆ ਗੁਰੂ ਸਾਹਿਬਾਨਾਂ ਵਲੋਂ ਦਿੱਤੀ ਗਈ ਹੈ। ਜਿਸ ਤਹਿਤ ਇਹ ਲੰਗਰ ਸੇਵਾ ਝੁੱਗੀਆਂ ਲਈ ਲਗਾਈ ਗਈ ਹੈ। ਜੋ ਮੁਹਿੰਮ ਲਗਾਤਾਰ ਜਾਰੀ ਰਹੇਂਗੀ। ਸੰਗਤ ਨੇ ਕਿਹਾ ਕਿ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਵਲੋਂ ਨਿਭਾਈ ਜਾ ਰਹੀ ਲੰਗਰ ਸੇਵਾ ਇਸ ਘੜੀ ਵਿੱਚ ਸਰਵਉਤਮ ਸੇਵਾ ਹੈ। ਗਰੀਬ ਪਰਿਵਾਰਾਂ ਦਾ ਪੇਟ ਭਰਨਾ ਹੀ ਸੱਚੀ ਸੇਵਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੇਵ  ਸਿੰਘ, ਤਰਲੋਚਨ ਸਿੰਘ, ਗੁਰਵੰਤ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ ਕਲਰਮਾਜਰੀ ਚੇਅਰਮੈਨ ਗੁਰਜੀਤ ਸਿੰਘ,ਗੁਰਪ੍ਰੀਤ ਸਿਘ  ਹਾਜ਼ਰ ਸਨ।

Share This :

Leave a Reply