ਅਨਾਰ ਛਿਲਕੇ ਨੂੰ ਧੁੱਪ ਜਾਂ ਛਾਂ ਚ ਸੁਕਾਕੇ ਦਰੜ ਫਰੜ ਕਰਕੇ ਰੱਖ ਲਵੋ। ਹੁਣ ਇਸ ਦੀ ਇਕ ਚੁਟਕੀ(1/4 ਚਮਚ ਛੋਟਾ) ਇੱਕ ਗਿਲਾਸ ਪਾਣੀ ਚ ਚਾਹ ਵਾਂਗ ਉਬਾਲਕੇ ਪੁਣਕੇ ਹਲਕਾ ਕੋਸਾ (ਲਿਉਕਵਾਰਮ ਵਾਟਰ) ਕਰਕੇ ਰੱਖ ਲਵੋ। ਇਸ ਪਾਣੀ ਨੂੰ ਪੋਮੈਗਰਾਨੇਟ ਪੀਲ ਵਾਟਰ ਕਹਿ ਸਕਦੇ ਹੋ। ਇਹ ਇਕੱਲਾ ਵੀ ਖਾਣ ਪੀਣ ਤੇ ਲਾਉਣ ਚ ਵਰਤ ਸਕਦੇ ਹੋ ਤੇ ਕਿਸੇ ਹੋਰ ਚੀਜ਼ ਨਾਲ ਵੀ।
1. ਇਸ ਅਨਾਰ ਪੋਮੈਗਰਾਨੇਟ ਪੀਲ ਵਾਟਰ ਚ ਇਕ ਚੁਟਕੀ ਅਜਵੈਣ ਉਬਾਲਕੇ ਪੁਣਕੇ ਤੇ ਇਕ ਚੁਟਕੀ ਨਮਕ ਪਾਕੇ ਦਿਨ ਚ ਤਿੰਨ ਚਾਰ ਵਾਰ ਗਰਾਰੇ ਕਰਨ ਤੇ ਗਲਾ ਖਰਾਬੀ, ਮੂੰਹ ਦੇ ਛਾਲੇ, ਮੂੰਹ ਦੀ ਬਦਬੂ, ਦੰਦ ਜਾੜਾਂ ਦਾ ਦਰਦ, ਮਸੂੜਿਆਂ ਦੀ ਸੋਜ਼ ਆਦਿ ਨੁਕਸ ਠੀਕ ਹੁੰਦੇ ਹਨ।
2. ਇਸ ਪੋਮੈਗਰਾਨੇਟ ਪੀਲ ਵਾਟਰ ਨੂੰ ਚਿਹਰੇ ਤੇ ਕਿਸੇ ਰੂੰਅ ਜਾਂ ਰੁਮਾਲ ਨਾਲ ਦਿਨ ਚ ਇੱਕ ਦੋ ਵਾਰ ਚਾਰ ਪੰਜ ਮਿੰਟ ਲਾਕੇ ਰੱਖਣ ਬਾਅਦ ਹਲਕੇ ਕੋਸੇ ਪਾਣੀ (ਲਿਉਕਵਾਰਮ ਵਾਟਰ) ਨਾਲ ਧੋ ਦਿਉ। ਇਹ ਪਾਣੀ ਲਾਉਣ ਤੋਂ ਪਹਿਲਾਂ ਵੀ ਚਿਹਰਾ ਸਾਦੇ ਪਾਣੀ ਨਾਲ ਧੋਤਾ ਹੋਣਾ ਚਾਹੀਦਾ ਹੈ। ਇਉਂ ਇਹ ਢਿਲਕਦੀ ਚਮੜੀ ਨੂੰ ਟਾਈਟ ਕਰਦਾ ਹੈ। ਕਿੱਲ, ਦਾਗ, ਛਾਹੀਆਂ ਆਦਿ ਨੂੰ ਠੀਕ ਕਰਦਾ ਹੈ। ਝੁਰੜੀਆਂ ਤੋਂ ਵੀ ਬਚਾਅ ਕਰਦਾ ਹੈ ਤੇ ਰੰਗ ਵੀ ਸਾਫ ਕਰਦਾ ਹੈ, ਕਿਉਂਕਿ ਇਸ ਵਿਚਲੇ ਤੱਤ ਚਮੜੀ ਦੀ ਕੌਲੇਜਨ ਨੂੰ ਨਸ਼ਟ ਹੋਣ ਤੋਂ ਬਚਾਉਂਦੇ ਹਨ ਅਤੇ ਇਸ ਵਿਚਲਾ ਕੌਲੈਜਨ ਐਸਿਡ ਚਮੜੀ ਨੂੰ ਖੁਸ਼ਕ ਹੋਣ ਤੋਂ ਰੋਕਦਾ ਹੈ। ਇਹ ਚਮੜੀ ਦੀ ਨਮੀ ਨੂੰ ਗਰਮੀ ਅਤੇ ਸਰੀਰਕ ਕਮਜ਼ੋਰੀ ਦੌਰਾਨ ਵੀ ਘਟਣ ਨਹੀਂ ਦਿੰਦਾ। ਨਤੀਜੇ ਵਜੋਂ ਸੈੱਲ ਗਰੋਥ ਵਧਦੀ ਹੈ ਤੇ ਚਮੜੀ ਦਾ ਜਲਦੀ ਬੁੱਢੇ ਹੋਣਾ (ਏਜਿੰਗ) ਵੀ ਰੁਕਦਾ ਹੈ।
3. ਇਸ ਪੀਲ ਵਾਟਰ ਨੂੰ ਜੇ ਬਰਾਬਰ ਮਾਤਰਾ ਵਿੱਚ ਕਿਸੇ ਇਸੈਂਸ਼ਲ ਓਇਲ ਵਿਚ ਮਿਲਾਕੇ ਧੁੱਪ ਚ ਨਿਕਲਣ ਤੋਂ ਪਹਿਲਾਂ ਚਿਹਰੇ ਤੇ ਲਾਇਆ ਜਾਵੇ ਤਾਂ ਧੁੱਪ ਕਾਰਨ ਚਮੜੀ ਕਾਲੀ ਨਹੀਂ ਪੈਂਦੀ ਅਤੇ ਨਾਂ ਹੀ ਅੱਖਾਂ ਥੱਲੇ ਕਾਲੇ ਘੇਰੇ ਬਣਦੇ ਹਨ। ਜੇ ਕੋਈ ਇਸੈਂਸ਼ਲ ਓਇਲ ਨਾ ਮਿਲੇ ਤਾਂ ਐਕਸਟਰਾ ਵਰਜਿਨ ਕੋਕੋਨਟ ਓਇਲ ਚ ਮਿਲਾਕੇ ਲਾ ਸਕਦੇ ਹੋ। ਅਨਾਰ ਛਿਲਕੇ ਵਿੱਚ ਬਹੁਤ ਸਨ-ਬਲੌਕਿੰਗ ਏਜੰਟ ਹੁੰਦੇ ਹਨ ਜੋ ਧੁੱਪ ਵਿਚਲੀਆਂ ਖਤਰਨਾਕ ਯੂਵੀਏ ਅਤੇ ਯੂਵੀਬੀ ਕਿਰਨਾਂ ਨੂੰ ਚਮੜੀ ਅੰਦਰ ਜਾਕੇ ਸਾੜ ਪੈਦਾ ਨਹੀਂ ਕਰਨ ਦਿੰਦੀਆਂ। ਨਤੀਜੇ ਵਜੋਂ ਸਕਿਨ ਕੈਂਸਰ ਨਹੀਂ ਬਣਦਾ ਹੈ।
4. ਜੇ ਇਸ ਪੀਲ ਵਾਟਰ ਨੂੰ ਕੱਚੇ ਕੁਆਰ ਗੰਦਲ ਦੇ ਰਸ (ਐਲੋਵੀਰਾ ਜੈੱਲ) ਵਿਚ ਮਿਲਾਕੇ ਸਿਰ ਦੇ ਸਾਰੇ ਵਾਲਾਂ ਤੇ ਚੰਗੀ ਤਰ੍ਹਾਂ ਲਾ ਕੇ ਰਾਤ ਭਰ ਰੱਖਕੇ ਅਗਲੇ ਦਿਨ ਕੋਸੇ ਪਾਣੀ ਨਾਲ ਧੋਇਆ ਜਾਵੇ ਤਾਂ ਸਿਰ ਦੀ ਸਿੱਕਰੀ, ਖਾਰਸ਼, ਖੁਸ਼ਕੀ, ਵਾਲਾਂ ਦਾ ਝੜਨਾ, ਵਾਲਾਂ ਦਾ ਭੂਰਾਪਨ ਆਦਿ ਠੀਕ ਹੋ ਜਾਂਦਾ ਹੈ। ਇਉਂ ਹਰ ਹਫ਼ਤੇ ਦੋ ਵਾਰ ਲਗਾਤਾਰ ਦੋ ਮਹੀਨੇ ਕੀਤਾ ਜਾਣਾ ਚਾਹੀਦਾ ਹੈ।
5. ਜੇ ਇਹ ਪੀਲ ਵਾਟਰ ਰੋਜ਼ਾਨਾ ਖਾਣੇ ਬਾਅਦ ਅੱਧਾ ਅੱਧਾ ਗਿਲਾਸ ਪੀਤਾ ਜਾਵੇ ਤਾਂ ਹਾਈ ਕੋਲੈਸਟਰੋਲ, ਹਾਈ ਬੀਪੀ ਘਟਣ ਲਗਦਾ ਹੈ। ਇਸ ਵਿਚਲੇ ਫਾਇਟੋ ਨਿਉਟਰੀਐਂਟਸ ਸਰੀਰ ਦੇ ਔਕਸੀਡੇਟਿਵ ਸਟਰੈੱਸ ਨੂੰ ਘਟਾਉਂਦੇ ਹਨ। ਇਉਂ ਨਾੜੀਆਂ ਦੀ ਬਲੌਕੇਜ ਤੋਂ ਬਚਾਅ ਹੁੰਦਾ ਹੈ। ਵਿਅਕਤੀ ਤਣਾਉ ਰਹਿਤ ਹੁੰਦਾ ਹੈ ਤੇ ਖੁਸ਼ ਰਹਿਣ ਲਗਦਾ ਹੈ। ਇਸ ਨਾਲ ਨੀਂਦ ਵੀ ਸਹੀ ਤਰ੍ਹਾਂ ਆਉਣ ਲਗਦੀ ਹੈ।
6. ਜ਼ਿਆਦਾਤਰ ਉਹਨਾਂ ਲੋਕਾਂ ਦੇ ਹੀ ਦੰਦ ਜਾੜਾਂ ਦੇ ਨੁਕਸ ਵਿਗੜਕੇ ਕੈਂਸਰ ਬਣਦੇ ਹਨ ਜੋ ਡੈਂਟਲ ਹਾਈਜੀਨ ਦਾ ਧਿਆਨ ਨਹੀਂ ਰਖਦੇ ਭਾਵ ਜੋ ਦੰਦਾਂ ਦੀ ਸਫਾਈ ਨਹੀਂ ਰਖਦੇ। ਜੋ ਸਿਗਰਟ, ਤੰਬਾਕੂ, ਹੁੱਕਾ ਆਦਿ ਪੀਂਦੇ ਹਨ। ਜੋ ਜ਼ਿਆਦਾ ਨਮਕ, ਮਿਰਚ, ਮਿੱਠਾ ਖਾਂਦੇ ਹਨ ਜਾਂ ਜੋ ਜ਼ਿਆਦਾ ਹੀ ਗਰਮ ਗਰਮ ਜਾਂ ਠੰਢਾ ਠੰਢਾ ਕੁੱਝ ਵੀ ਖਾਂਦੇ ਪੀਂਦੇ ਰਹਿੰਦੇ ਹਨ। ਜਾਂ ਚਾਹ, ਕੌਫੀ, ਕੋਲਡ ਡਰਿੰਕਸ, ਰੂਹ ਅਫਜ਼ਾ ਆਦਿ ਪੀਣ ਦੇ ਆਦੀ ਹੁੰਦੇ ਹਨ।
ਜੋ ਰੋਜ਼ਾਨਾ ਬਰੱਸ਼ ਨਹੀਂ ਕਰਦੇ ਜਾਂ ਜੋ ਖਾਣੇ ਬਾਅਦ ਕੁਰਲੀ ਵੀ ਨਹੀਂ ਕਰਦੇ ਅਜਿਹੇ ਲੋਕਾਂ ਦੇ ਦੰਦਾਂ ਜਾੜਾਂ ਚ ਖਾਣੇ ਦੇ ਕਚਰੇ ਫਸੇ ਰਹਿ ਜਾਂਦੇ ਹਨ ਜਿਸ ਚ ਇਨਫੈਕਸ਼ਨ ਬਣ ਜਾਂਦੀ ਹੈ ਜੋ ਦੰਦਾਂ ਜਾੜਾਂ ਦੇ ਰੋਗਾਂ ਦਾ ਕਾਰਨ ਬਣਦੀ ਹੈ। ਲੇਕਿਨ ਜੇ ਕੋਈ ਰੋਜ਼ਾਨਾ ਪੋਮੈਗਰਾਨੇਟ ਪੀਲ ਵਾਟਰ ਵਿੱਚ ਦੋ ਕੁ ਲੌਂਗ ਉਬਾਲਕੇ ਖਾਣੇ ਬਾਅਦ ਕੁਰਲੀ ਕਰਦਾ ਰਹੇ ਤਾਂ ਦੰਦਾਂ ਜਾੜਾਂ ਦੀਆਂ ਬਹੁਤ ਬੀਮਾਰੀਆਂ ਜਲਦੀ ਹੀ ਠੀਕ ਹੋ ਜਾਂਦੀਆਂ ਹਨ। ਇਥੋਂ ਤੱਕ ਕਿ ਜਿੰਜੀਵਾਇਟਿਸ, ਕੇਰੀਜ਼, ਪਾਇਰੀਆ ਆਦਿ ਰੋਗਾਂ ਨੂੰ ਵੀ ਫਾਇਦਾ ਪਹੁੰਚਦਾ ਹੈ। ਇਸਦੇ ਇਲਾਵਾ ਕੋਈ ਵੀ ਦੰਦਾਂ ਦੀ ਬੀਮਾਰੀ ਵਿਗੜ ਕੇ ਕੈਂਸਰ ਨਹੀੰ ਬਣਦਾ।
7. ਸਖਤ ਮਿਹਨਤ ਨਾਂ ਕਰਨ ਵਾਲੀਆਂ ਜਾਂ ਉਦਾਸ ਸੁਭਾਅ ਵਾਲੀਆਂ ਅਠੱਤੀ ਸਾਲ ਤੋਂ ਉਪਰ ਦੀਆਂ ਔਰਤਾਂ ਦੇ ਬੋਨ ਡੈਂਸਿਟੀ ਲੌਸ ਵਧਣ ਲੱਗ ਜਾਂਦਾ ਹੈ। ਨਤੀਜੇ ਵਜੋਂ ਉਹਨਾਂ ਦੇ ਜੋੜ ਦਰਦ, ਕਮਰ ਦਰਦ, ਧੌਣ ਦਰਦ, ਸ਼ਾਮ ਨੂੰ ਲੱਤਾਂ ਬਾਹਾਂ ਦਰਦ, ਥਕਾਵਟ, ਆਲਸ ਆਦਿ ਮੁਸ਼ਕਿਲਾਂ ਮਹਿਸੂਸ ਹੋਣ ਲੱਗ ਪੈਂਦੀਆਂ ਹਨ। ਅਜਿਹੀਆਂ ਔਰਤਾਂ ਦਰਦ ਨਿਵਾਰਕ ਗੋਲੀਆਂ ਖਾਣ ਦੀਆਂ ਆਦੀ ਹੋ ਜਾਂਦੀਆਂ ਹਨ। ਲੇਕਿਨ ਪੇਨ ਕਿਲਰ ਦਵਾਈਆਂ ਕਾਰਨ ਗੁਰਦਿਆਂ, ਜਿਗਰ ਆਦਿ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ।
ਅਨਾਰ ਛਿਲਕਿਆਂ ਵਿਚ ਕੁੱਝ ਅਜਿਹੇ ਨਿਉਟਰੀਐਂਟਸ ਹੁੰਦੇ ਹਨ ਜੋ ਔਰਤਾਂ ਦੀ ਬੋਨ ਹੈਲਥ ਨੂੰ ਸਹੀ ਰਖਦੇ ਹਨ। ਇਉਂ ਉਹਨਾਂ ਦੇ ਮੀਨੋਪੌਜ਼ ਬਾਅਦ ਹੋਣ ਵਾਲੀ ਔਸਟਿਉ ਪੋਰੌਸਿਸ ਤੋਂ ਵੀ ਇਹ ਬਚਾਅ ਕਰਦੇ ਹਨ। ਇਹ ਪ੍ਰਾਬਲਮ ਔਰਤਾਂ ਦੇ ਈਸਟਰੋਜਨ ਹਾਰਮੋਨ ਦੇ ਘਟਣ ਕਾਰਣ ਬਣਦੀ ਹੈ। ਲੇਕਿਨ ਜੇ ਕੋਈ ਔਰਤ ਫਿਜ਼ੀਕਲੀ ਐਕਟਿਵ ਰਹੇ ਅਤੇ ਕੈਲਸ਼ੀਅਮ ਤੇ ਵਿਟਾਮਿਨ ਡੀ ਲੈਂਦੀ ਰਹੇ ਤਾਂ ਇਸ ਨੁਕਸ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਅਨਾਰ ਛਿਲਕੇ ਵਿਚਲੇ ਕੁੱਝ ਤੱਤ ਖੁਰਾਕ ਵਿਚੋਂ ਕੈਲਸ਼ੀਅਮ ਦਾ ਹਾਜ਼ਮਾ ਵਧਾਉਣ ਚ ਮਦਦ ਕਰਦੇ ਹਨ।
ਅਨਾਰ ਛਿਲਕੇ ਵਿੱਚ tannis ਅਤੇ ਅਜਿਹੇ ਹੋਰ ਤੱਤ ਕਾਫੀ ਮਾਤਰਾ ਵਿੱਚ ਹੁੰਦੇ ਹਨ ਜੋ ਅੰਤੜੀਆਂ ਦੀ ਸੋਜ਼, ਗਰਮਾਇਸ਼, ਕਮਜ਼ੋਰੀ ਆਦਿ ਨੂੰ ਠੀਕ ਕਰਦੇ ਹਨ। ਇਹ ਅੰਤੜੀਆਂ ਦੀ ਅੰਦਰੂਨੀ ਲਾਈਨਿੰਗ ਦੇ ਢਿੱਲੇਪਨ ਨੂੰ ਵੀ ਸਹੀ ਕਰਦੇ ਹਨ। ਇਉਂ ਰੋਜ਼ਾਨਾ ਪੋਮੈਗਰਾਨੇਟ ਪੀਲ ਵਾਟਰ ਦਿਨ ਚ ਦੋ ਵਾਰ ਅੱਧਾ ਅੱਧਾ ਗਿਲਾਸ ਖਾਣੇ ਨਾਲ ਪੀਂਦੇ ਰਹਿਣ ਨਾਲ ਬਵਾਸੀਰ, ਅੰਤੜੀ ਜ਼ਖਮ, ਵਾਰ ਵਾਰ ਲੈਟਰਿਨ ਜਾਣਾ, ਪੇਟ ਜਲਣ, ਪੇਟ ਗੈਸ, ਪੇਟ ਭਾਰੀਪਨ, ਬਦਹਜ਼ਮੀ ਆਦਿ ਤੋਂ ਬਚਾਅ ਹੁੰਦਾ ਹੈ।
8. ਬੱਚਿਆਂ ਦਾ ਸੁੱਤੇ ਪਏ ਬੋਲਣਾ, ਦੰਦ ਕਿਰਚਣਾ, ਮੂੰਹ ਚੋਂ ਪਾਣੀ ਵਗਣਾ, ਮਿੱਟੀ ਖਾਣਾ, ਨਹੁੰ ਖਾਣਾ, ਬਿਸਤਰ ਤੇ ਪਿਸ਼ਾਬ ਕਰਨਾ ਆਦਿ ਤੋਂ ਵੀ ਪੋਮੈਗਰਾਨੇਟ ਪੀਲ ਵਾਟਰ ਬੱਚਿਆਂ ਨੂੰ ਰੋਜ਼ਾਨਾ ਚਾਰ ਪੰਜ ਚਮਚ ਦੋ ਵਾਰ ਖਾਣੇ ਬਾਅਦ ਦਿੰਦੇ ਰਹਿਣ ਨਾਲ ਫਾਇਦਾ ਕਰਦਾ ਹੈ।
9. ਪੋਮੈਗਰਾਨੇਟ ਪੀਲ ਵਾਟਰ ਦਿਨ ਚ ਦੋ ਟਾਈਮ ਅੱਧਾ ਅੱਧਾ ਕੱਪ ਪੀਂਦੇ ਰਹਿਣ ਨਾਲ ਵਧੇਰੇ, ਜਲਦੀ ਜਾਂ ਦਰਦ ਨਾਲ ਪੀਰੀਅਡਜ਼ ਆਉਣੋਂ ਹਟ ਜਾਂਦੇ ਹਨ।
10. ਪੋਮੈਗਰਾਨੇਟ ਪੀਲ ਵਾਟਰ ਨਾਲ ਪ੍ਰਾਈਵੇਟ ਪਾਰਟਸ ਨੂੰ ਰੋਜ਼ਾਨਾ ਇਕ ਦੋ ਵਾਰ ਧੋਂਦੇ ਰਹਿਣ ਨਾਲ ਵਾਰ ਵਾਰ ਲਿਕੋਰੀਆ ਹੋਣਾ, ਖਾਰਿਸ਼, ਜਲਣ, ਸੋਜ਼, ਬਦਬੂ, ਚਮੜੀ ਦਾ ਕਾਲਾਪਨ ਜਾਂ ਖੁਰਦਰਾਪਨ ਆਦਿ ਨੁਕਸ ਠੀਕ ਹੁੰਦੇ ਹਨ।
ਵੈਸੇ ਤਾਂ ਸਾਡੇ ਕੋਲ ਅਨਾਰ ਦੇ ਛਿਲਕੇ, ਪੱਤਿਆਂ, ਫੁੱਲਾਂ ਜਾਂ ਇਸਦੇ ਜੂਸ ਨਾਲ ਅਨੇਕ ਰੋਗਾਂ ਨੂੰ ਠੀਕ ਕਰਨ ਦੇ ਕਰੀਬ 300 ਨੁਸਖੇ ਹਨ। ਪ੍ਰੰਤੂ ਇੱਕ ਛੋਟੀ ਪੋਸਟ ਚ ਐਨਾ ਕੁੱਝ ਲਿਖਣਾ ਅਸੰਭਵ ਹੈ।
ਪੁਰਾਣੇ ਸਮਿਆਂ ਵਿੱਚ ਵੀ ਮਨੁੱਖ ਨੂੰ ਅਨਾਰ ਦੇ ਗੁਣਾਂ ਦਾ ਪਤਾ ਸੀ। ਤਾਂ ਹੀ ਕਿਹਾ ਜਾਂਦਾ ਸੀ, ” ਇੱਕ ਅਨਾਰ ਸੌ ਬੀਮਾਰ,” ਯਾਨਿ ਕਿ ਇੱਕ ਅਨਾਰ ਸੌ ਰੋਗਾਂ ਦੇ ਇਲਾਜ ਚ ਵਰਤਿਆ ਜਾ ਸਕਦਾ ਹੈ ਭਾਵ ਅਣਗਿਣਤ ਰੋਗਾਂ ਚ ਫ਼ਾਇਦਾ ਕਰਦਾ ਹੈ।
ਲੇਕਿਨ ਦਵਾਈਆਂ ਦੀ ਵੀ ਲੋੜ ਨਹੀਂ ਪੈਂਦੀ ਜੇ ਵਿਅਕਤੀ ਸਾਦਾ ਖਾਣ ਪੀਣ, ਹੱਥੀਂ ਕੰਮ ਕਰਨ, ਪੈਦਲ ਵੱਧ ਤੋਂ ਵੱਧ ਚੱਲਣ ਦੀ ਆਦਤ ਬਣਾਉਣ ਦੇ ਨਾਲ-ਨਾਲ ਉਲਟਾ ਪੁਲਟਾ ਖਾਣ ਪੀਣ ਤੋਂ ਪ੍ਰਹੇਜ਼ ਕਰੇ। ਨਮਕ ਮਿਰਚ, ਮਿੱਠਾ, ਮਸਾਲੇ ਘੱਟ ਤੋਂ ਘੱਟ ਖਾਵੇ। ਕਿਸੇ ਕਿਸਮ ਦਾ ਨਸ਼ਾ ਨਾ ਵਰਤੇ। ਇਵੇਂ ਹੀ ਤੰਦਰੁਸਤੀ ਲਈ ਰੁੱਤ ਮੁਤਾਬਕ ਤਰੀਦਾਰ ਸਬਜ਼ੀਆਂ ਦਾਲਾਂ ਖਾਣੀਆਂ ਚਾਹੀਦੀਆਂ ਹਨ। ਹਰ ਖਾਣੇ ਨਾਲ ਥੋੜਾ ਦਹੀਂ ਥੋੜਾ ਸਲਾਦ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਤਣਾਉ ਤੋਂ ਬਚਣ ਅਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈੰਸ ਹੈਲਥ ਸੈਂਟਰ ਮੋਗਾ 9463038229