ਫ਼ਤਹਿਗੜ੍ਹ ਸਾਹਿਬ (ਸੂਦ) ਅਗਰਵਾਲ ਸਭਾ ਸਰਹਿੰਦ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਘਰ-ਘਰ ਜਾ ਕੇ ਮਾਸਕ ਅਤੇ ਰਾਸ਼ਨ ਵੰਡਿਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਅਗਰਵਾਲ ਸਭਾ ਸਰਹਿੰਦ ਦੇ ਪ੍ਰਧਾਨ ਅਜੈ ਮੋਦੀ, ਹਰਸ਼ਿਤ ਸਿੰਗਲਾ ਅਤੇ ਸਤੀਸ਼ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ 3 ਮਈ ਤੱਕ ਲਾਕਡਾਉਨ ਵਧਾ ਦਿੱਤਾ ਹੈ।
ਸਰਕਾਰ ਗਰੀਬਾ ਨੂੰ ਸਾਰੀਆਂ ਸਹੁਲਤਾ ਘਰ-ਘਰ ਤੱਕ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾ ਲੋਕਾ ਨੂੰ ਅਪੀਲ ਕੀਤੀ ਕਿ ਸਰਕਾਰ, ਜਿਲਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾ ਦੀ ਪਾਲਣਾ ਕੀਤੀ ਜਾਵੇ, ਤਾਂ ਹੀ ਅਸੀ ਕੋਰੋਨਾ ਵਾਇਰਸ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਆਪਣੇ ਘਰ ਵਿਚ ਰਹੇ, ਸੁਰਖਿਅਤ ਰਹੋ। ਸਰਕਾਰ ਨੇ ਲੋਕਾ ਦੀਆਂ ਮੁਢਲੀਆਂ ਜਰੂਰਤਾ ਪੁਰੀਆਂ ਕਰਨ ਲਈ ਮੈਡੀਕਲ ਸਟੋਰ ਅਤੇ ਪ੍ਰਾਈਵੇਟ ਹਸਪਤਾਲ ਖੁੱਲੇ ਰੱਖੇ ਹਨ, ਕਰਿਆਨਾ ਸਟੋਰ ਅਤੇ ਸਬਜੀ ਵਿਕਰੇਤਾਵਾ ਨੂੰ ਲਾਈਸੈਂਸ ਜਾਰੀ ਕਰਕੇ ਘਰ-ਘਰ ਤੱਕ ਸਮਾਨ ਪਹੁੰਚਾਇਆ ਜਾ ਰਿਹਾ ਹੈ, ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਹੈ। ਇਸ ਮੌਕੇ ਵਰੁਣ ਸਿੰਗਲਾ, ਵਿੰਨੀਤ ਗੁਪਤਾ, ਬਨੀ ਅਤੇ ਹੋਰ ਹਾਜਰ ਸਨ।